ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਕੱਤਰ ਸਕੂਲ ਸਿੱਖਿਆ ਵਿਭਾਗ ਪੰੰਜਾਬ ,ਜਿਲ•ਾ ਸਿੱਖਿਆ ਅਫਸਰ ਐਲੀ ਸੰਜੀਵ ਗੌਤਮ, ਉਪ ਜਿਲ•ਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਅਤੇ ਬੀਪਈਓ ਬੁਲ•ੋਵਾਲ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਜੰਡਿਆਲਾ ਦੇ ਅਧਿਆਪਕਾਂ ਵਲੋਂ ਮਾਪੇ ਅਧਿਆਪਕ ਮਿਲਣੀ ਕਰਵਾਈ । ਬੱਚਿਆਂ ਦੇ ਮਾਪਿਆਂ ਨਾਲ ਆਨ ਲਾਈਨ ਮੀਟਿੰਗ ਦੇ ਨਾਨ ਨਾਲ ਜਿਨ•ਾਂ ਬੱਚਿਆਂ ਦੇ ਮਾਪਿਆਂ ਕੋਲ ਸਮਾਰਟ ਫੋਨ ਨਹੀਂ ਸਨ ਉਨ•ਾਂ ਦੇ ਘਰ ਘਰ ਪਹੁੰਚ ਕੇ ਸਕੂਲ ਅਧਿਆਪਕ ਜਸਵਿੰਦਰ ਪਾਲ ਨੇ ਮੀਟਿੰਗ ਕੀਤੀ ।
ਮਾਪੇ ਅਧਿਆਪਕ ਮਿਲਣੀ ਦੌਰਾਨ ਉਨ•ਾਂ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਵਾਂ ਮੁਫ਼ਤ ਵਰਦੀਆਂ,ਕਿਤਾਬਾਂ, ਵਜੀਫ਼ੇ ,ਈਕੰਟੈਂਟ ਰਾਹੀਂ ਪੜ•ਾਈ, ਐਜੁਕੇਅਰ ਐਪ ਰਾਹੀਂ ਆਨ ਲਈਨ ਸਿੱਖਣ ਮਟੀਰੀਆਲ, ਰੋਜ਼ਾਨਾ ਟੀਵੀ ਪ੍ਰੋਗਰਾਮ ਰਾਹੀਂ ਦਿੱਤੀ ਜਾ ਰਹੀ ਸਿੱਖਿਆ, ਸਕੂਲ ਵਿੱਚ ਵਧੀਆ ਕਰਵਾਈ ਜਾ ਰਹੀ ਪੜ•ਾਈ , ,ਸਕੂਲ ਵਿੱਚ ਬੱਚਿਆਂ ਦੇ ਵਧੀਆ ਨਤੀਜੇ, ਬੱਚਿਆਂ ਨੂੰ ਖੇਡਾਂ ਅਤੇ ਵਿਦਿਅਕ ਮੁਕਾਬਲੇ ਵਿੱਚ ਵੱਧ ਤੋਂ ਵੱਧ ਸਮੂਲੀਅਤ ਰਾਹੀਂ ਮਨੋਬਲ ਵਧਾਉਣ, ਸਕੂਲ ਵਿੱਚ ਰੀਡਿੰਗ ਸੈੱਲ ਰਾਹੀਂ ਵੱਧ ਤੋਂ ਵੱਧ ਪੜ•ਨ ਮੌਜੂਦ ਸਾਹਿਤਕ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ।
ਉਨ•ਾਂ ਇਸ ਮੌਕੇ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਵਿੱਚ ਪੜ• ਰਹੇ ਬੱਚਿਆਂ ਦਾ ਹੋ ਰਿਹਾ ਪੰਜਾਬ ਅਚੀਵਮੈਂਟ ਸਰਵੇ 2020 ਸਬੰਧੀ ਜੋ 21ਸਤੰਬਰ ਸ਼ੁਰੂ ਹੋ ਰਹੇ ਆਨ ਲਾਈਨ ਪੇਪਰ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਕਿਵੇਂ ਪੇਪਰ ਹੱਲ ਕਰਨੇ ਹਨ ਇਸ ਸਬੰਧੀ ਟਿਪਸ ਸਾਂਝੇ ਕੀਤੇ ਗਏ। 100% ਪ੍ਰਾਪਤੀ ਲਈ ਸਹਿਯੋਗ ਦੇਣ ਲਈ ਕਿਹਾ।ਕੋਵਿਡ 19 ਦੀ ਬਿਮਾਰੀ ਤੋਂ ਬਚਣ ਲਈ ਆਪਣੇ ਹੱਥਾਂ ਤੇ ਸਰੀਰ ਸਫਾਈ ਤੇ ਮਾਸਕ ਪਹਿਨਣ ਬਾਰੇ ਜਾਗਰੂਕ ਕੀਤਾ। ਬੱਚਿਆਂ ਦੇ ਮਾਪਿਆਂ ਕਮੇਟੀ ਮੈਂਬਰਾਂ ਤੇ ਪਤਵੰਤੇ ਸੱਜਣਾਂ ਨੇ ਅਧਿਆਪਕ ਜਸਵਿੰਦਰ ਪਾਲ ਵਲੋਂ ਘਰ ਘਰ ਜਾ ਕੇ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ।