ਨਵੀਂ ਦਿੱਲੀ ,ਸਮਾਜ ਵੀਕਲੀ: ਸਰਕਾਰ ਨੇ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਅਜਿਹਾ ਸਾਰਾ ਵਿਸ਼ਾ ਵਸਤੂ ਆਪਣੇ ਮੰਚਾਂ ਤੋਂ ਹਟਾ ਦੇਣ ਜਿਸ ਵਿੱਚ ਕਰੋਨਾਵਾਇਰਸ ਦਾ ‘ਭਾਰਤੀ ਰੂਪ/ਕਿਸਮ’ ਵਜੋਂ ਜ਼ਿਕਰ ਜਾਂ ਹਵਾਲਾ ਦਿੱਤਾ ਗਿਆ ਹੈ। ਸਰਕਾਰ ਦੀ ਇਸ ਪਹਿਲਕਦਮੀ ਦਾ ਮੁੱਖ ਮੰਤਵ ਕੋਵਿਡ-19 ਬਾਰੇ ਗ਼ਲਤਫ਼ਹਿਮੀਆਂ ਨੂੰ ਅੱਗੇ ਤੋਂ ਅੱਗੇ ਫੈਲਣ ਤੋਂ ਰੋਕਣਾ ਹੈ। ਉਧਰ ਡਿਜੀਟਲ ਪਲੈਟਫਾਰਮਾਂ ਨੇ ਸਰਕਾਰ ਵੱਲੋਂ ਮਿਲੀ ਸੱਜਰੀ ਐਡਵਾਈਜ਼ਰੀ ਮਿਲਣ ਦੀ ਪੁਸ਼ਟੀ ਕੀਤੀ ਹੈ।
ਚੇਤੇ ਰਹੇ ਕਿ ਸੂਚਨਾ ਤਕਨੀਕ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਲਿਖੇ ਪੱਤਰ ਵਿੱਚ ਸਾਫ਼ ਕਰ ਦਿੱਤਾ ਸੀ ਕਿ ਆਲਮੀ ਸਿਹਤ ਸੰਸਥਾ ਨੇ ਆਪਣੀ ਕਿਸੇ ਵੀ ਰਿਪੋਰਟ ਵਿੱਚ ਕਰੋਨਾਵਾਇਰਸ ਦੇ ਬੀ.1.617 ਕਿਸਮ ਨੂੰ ‘ਭਾਰਤੀ ਵੇਰੀਐਂਟ’ ਨਹੀਂ ਆਖਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly