ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀਮਾਨ ਸੰਤ ਨਿਰੰਜਣ ਦਾਸ ਜੀ ਦੇ ਆਸ਼ੀਰਵਾਦ ਨਾਲ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਕੂਪੁਰ ਅੱਡਾ ਕਠਾਰ ਜ਼ਿਲ੍ਹਾ ਜਲੰਧਰ ਵਲੋਂ ਸੰਤ ਸੁਰਿੰਦਰ ਦਾਸ ਜੀ ਦੀ ਸਰਪ੍ਰਸਤੀ ਹੇਠ ਪਿਛਲੇ ਸਾਲ ਮਾਰਚ ਮਹੀਨੇ ਆਸ਼ਰਮ ਵਿਚ ਕਰਵਾਏ ਗਏ, ਇਕ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਵਿਚ ਵਿਦਵਾਨਾਂ ਵਲੋਂ ਪੜ੍ਹੇ ਗਏ, ਪਰਚਿਆਂ ਨੂੰ ਛਪਵਾ ਕੇ ਪੁਸਤਕ ਤਿਆਰ ਕੀਤੀ ਗਈ, ਤਾਂ ਕਿ ਸਮਾਜ ਇਸ ਨੂੰ ਪੜ੍ਹਕੇ ਸੇਧ ਲੈ ਸਕੇੇ।
ਇਸ ਪੁਸਤਕ ਵਿਚ ਡਾ. ਸ਼ੀਤਲ ਸਿੰਘ, ਡਾ. ਬਲਵੀਰ ਮੰਨਣ, ਸ਼੍ਰੀਰਾਮ ਅਰਸ਼, ਡਾ. ਸੰਤੋਸ਼ ਕੁਮਾਰੀ, ਡਾ. ਮਨੋਜ ਦਹੀਆ, ਪਿ੍ਰੰ. ਸਤਪਾਲ ਜੱਸੀ, ਸ਼੍ਰੀ ਲਾਲ ਬਹਾਦਰ, ਡਾ. ਹਰਨੇਕ ਸਿੰਘ ਕਲੇਰ, ਸ਼੍ਰੀ ਐਸ ਆਰ ਲੱਧੜ, ਸ਼੍ਰੀ ਜੀ ਸੀ ਕੌਲ ਆਦਿ ਵਿਦਵਾਨਾਂ ਦੇ ਪਰਚੇ ਸ਼ਾਮਲ ਕੀਤੇ ਗਏ ਹਨ। ਜੋ ਸਮਾਜਿਕ ਸਥਿਤੀ ਅਤੇ ਸਮੇਂ ਦੀ ਵਿਚਾਰਧਾਰਾ ਨਾਲ ਭਰਪੂਰ ਸਮਗੱਰੀ ਨਾਲ ਲੈਸ ਹਨ। ਪ੍ਰੈਸ ਨੂੰ ਇਹ ਜਾਣਕਾਰੀ ਸ਼ਤੀਸ਼ ਸ਼ਾਮਚੁਰਾਸੀ ਨੇ ਦਿੱਤੀ।