(ਸਮਾਜ ਵੀਕਲੀ)
ਸੁਖਦੇਵ ਸਿੰਘ ਉਹ ਗੀਤਕਾਰ ਹੈ ਜੋ ਪ੍ਰਾਇਮਰੀ ਸਕੂਲ ਦੀਆਂ ਬਾਲ ਸਭਾਵਾਂ ਤੋਂ ਲਿਖਣ ਦੀ ਚੇਟਕ ਲੱਗੀ ਜੇ ਸਕੂਲ ਵਿੱਚ ਪੜ੍ਹਦਿਆਂ ਆਪਣੀਆਂ ਕਵਿਤਾਵਾਂ ਗੀਤ ਲਿਖੇ ਅਧਿਆਪਕਾਂ ਨੂੰ ਸੁਣਾ ਕੇ ਵਾਹ ਵਾਹ ਖੱਟਦਾ ਰਿਹਾ ਅਧਿਅਪਕਾਂ ਮਿੱਤਰਾਂ ਦੋਸਤਾਂ ਦੀ ਹੱਲਾਸ਼ੇਰੀ ਨੇ ਨਾਮਵਰ ਗੀਤਕਾਰ ਬਣਾ ਦਿੱਤਾ
ਬਹੁਤ ਖ਼ੂਬ ਸ਼ਬਦਾਂ ਨਾਲ ਖੇਡਣ ਵਾਲੀ ਸ਼ਾਇਰੀ ਦਾ ਜਾਦੂਗਰ ਗੀਤਕਾਰ ਸੁਖਦੇਵ ਸਿੰਘ ਜਿਸ ਦਾ ਜਨਮ ਪਿਤਾ ਨਿਰਮਲ ਸਿੰਘ ਦੇ ਗ੍ਰਹਿ ਮਾਤਾ ਕੁਲਦੀਪ ਕੌਰ ਦੀ ਕੁੱਖੋਂ ਗੁਰੂਆਂ ਦੀ ਧਰਤੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਦੇ ਘੁੱਗ ਵੱਸਦੇ ਪਿੰਡ ਵਡਾਲਾ ਕਲਾਂ ਵਿਚੋਂ ਹੈ ਜਿਸ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਬਾਰ੍ਹਵੀਂ ਸੀਨੀਅਰ ਸੈਕੰਡਰੀ ਸਕੂਲ ਖਲਚੀਆਂ ਤੋਂ ਕਰਨ ਉਪਰੰਤ 2018 ਐਗਰੀਕਲਚਰ ਦਾ ਡਿਪਲੋਮਾ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਤੋਂ ਕੀਤਾ
ਗੀਤਕਾਰ ਸੁਖਦੇਵ ਸਿੰਘ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਆਪਸੀ ਭਾਈਚਾਰਾ ਪਿਆਰ ਮੁਹੱਬਤਾਂ ਨੂੰ ਦਰਸਾਉਂਦੇ ਸੁਨੇਹੇ ਆਪਣੀ ਗੀਤਕਾਰ ਰਾਹੀਂ ਸਰੋਤਿਆਂ ਦੇ ਰੂਬਰੂ ਕੀਤੇ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦਰਸਾਇਆ ਸ਼ਹੀਦੀ ਨੂੰ ਸਮਰਪਿਤ ਗੀਤ ਤੱਤੀ ਤਵੀ ਜੋ ਕਿ ਸ਼ੇਰਾ ਬੋਹੜ ਵਾਲੀਆ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਇਸ ਤੋਂ ਇਲਾਵਾ ਗਾਇਕ ਰਮਨ ਪਨੂੰ ਨੇ ਸੁਖਦੇਵ ਦੇ ਲਿਖੇ ਗੀਤ ਪਿਆਰ ਮੁਹੱਬਤਾਂ ਨੂੰ ਦਰਸਾਉਂਦਾ ਗੀਤ ਲੋਹੜੀ ਵਰਸਜ਼ ਕੈਲੰਡਰ ਇਸ ਤੋਂ ਇਲਾਵਾ ਕਿਸਾਨੀ ਮਜ਼ਦੂਰ ਏਕਤਾ ਦੇ ਚਲਦੇ ਸੰਘਰਸ਼ ਤੇ ਸਰਕਾਰਾਂ ਨੂੰ ਲਾਹਨਤਾਂ ਪਾਉਂਦਾ ਗੀਤ ਪੰਜਾਬ ਗਿਆ ਰਮਨ ਪੰਨੂ ਨੇ ਬਾਖੂਬੀ ਢੰਗ ਨਾਲ ਗਾਇਆ ਇਸ ਤੋਂ ਇਲਾਵਾ ਗਾਇਕ ਬੰਟੀ ਬਿਸਲਾ ਨੇ ਗੁਰੂਆਂ ਭਗਤਾਂ ਦੀ ਉਸਤਤ ਵਿੱਚ ਸੁਖਦੇਵ ਸਿੰਘ ਦੇ ਲਿਖੇ ਗੀਤ ਧੰਨ ਧੰਨ ਗੁਰੂ ਰਵਿਦਾਸ ਗੀਤ, ਜੂਨ ਉੱਨੀ ਸੌ ਚੁਰਾਸੀ ਗਾਇਆ
ਬਹੁਤ ਹੀ ਸੁਰੀਲੀ ਗਾਇਕ ਰੀਟਾ ਸਾਬਰ ਨੇ ਰੱਬ ਆਸਰਾ ਗੀਤ ਗਾਇਆ ਪ੍ਰੀਤ ਧਾਲੀਵਾਲ ਨੇ ਗੀਤ ਜੋਬਨ ਬਾਖੂਬੀ ਢੰਗ ਨਾਲ ਆਪਣੇ ਦਿਲਕਸ਼ ਅੰਦਾਜ਼ ਵਿੱਚ ਗਾਇਆ ਇਸ ਤੋਂ ਇਲਾਵਾ ਬਹੁਤ ਸਾਰੇ ਗਾਇਕਾਂ ਦੀ ਆਵਾਜ਼ ਵਿੱਚ ਗੀਤਕਾਰ ਸੁਖਦੇਵ ਸਿੰਘ ਦੇ ਲਿਖੇ ਗੀਤ ਰਿਕਾਰਡਿੰਗ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਗਾਇਕ ਰਮਨ ਪੰਨੂ ਪੰਮਾ ਡੂਮੇਵਾਲੀਆ ਕੰਵਰ ਗਰੇਵਾਲ ਲੈਂਬਰ ਹੁਸੈਨਪੁਰੀ ਨਛੱਤਰ ਗਿੱਲ ਜਸਵਿੰਦਰ ਬਰਾੜ ਦੀਪਕ ਢਿੱਲੋਂ ਜੁਗਨੀ ਢਿੱਲੋਂ ਰਾਜਵੀਰ ਜਵੰਦਾ ਸੁਦੇਸ਼ ਕੁਮਾਰੀ ਆਦਿ ਗਾਇਕਾਂ ਨੇ ਸੁਖਦੇਵ ਸਿੰਘ ਦੇ ਲਿਖੇ ਗੀਤ ਜਲਦੀ ਸੁਣਨ ਨੂੰ ਮਿਲਣਗੇ
ਪੇਸ਼ਕਸ਼—–ਕੇ ਐੱਸ ਕੌੜਾ
94637-53017