ਚਮਕੌਰ ਸਾਹਿਬ (ਸਮਾਜ ਵੀਕਲੀ) : ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵੱਲ ਜਾਂਦੇ ਰਸਤੇ (ਸਫਰ-ਏ-ਸ਼ਹਾਦਤ) ਦੇ ਸ਼ੁਰੂਆਤ ਵਿੱਚ ਚਮਕੌਰ ਦੀ ਧਰਤੀ ਦੀ ਵੀਰਗਾਥਾ ਨੂੰ ਬਿਆਨ ਕਰਦੇ ਚੌਕ ਦਾ ਨਿਰਮਾਣ ਥੀਮ ਪਾਰਕ ਦੀ ਤਰਜ ’ਤੇ ਤਾਂਬੇ ਦੇ ਘੋੜੇ ’ਤੇ ਸਵਾਰ ਸਿੱਖ ਜਰਨੈਲ ਦਾ ਬੁੱਤ ਲਗਾ ਕੇ ਜਲਦੀ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਹਲਕੇ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਚੱਲ ਰਹੇ ਸੁੰਦਰੀਕਰਨ ਪ੍ਰਾਜੈਕਟ ਦਾ ਜਾਇਜ਼ਾ ਲੈਂਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ 5 ਕਰੋੜ 76 ਲੱਖ ਰੁਪਏ ਨਾਲ ਸਫਰ-ਏ-ਸ਼ਹਾਦਤ ਮਾਰਗ ਦੀ ਰੂਪ ਰੇਖਾ ਬਦਲੀ ਜਾਵੇਗੀ।
ਸੈਰ ਸਪਾਟਾ ਵਿਭਾਗ ਦੇ ਇੰਜਨੀਅਰ ਬੀਐੱਸ ਚਾਨਾ ਨੇ ਦੱਸਿਆ ਕਿ ਕਰੀਬ 65 ਤੋਂ 70 ਫੀਸਦੀ ਤੱਕ ਸਫਰ-ਏ-ਸ਼ਹਾਦਤ ਮਾਰਗ ਦੇ ਆਲੇ ਦੁਆਲੇ ਸਥਿਤ ਸੈਂਕੜੇ ਦੁਕਾਨਾਂ ਦੇ ਮੁਹਾਂਦਰੇ ਨੂੰ ਪੱਥਰ ਦੇ ਮਾਹਿਰ ਕਾਰੀਗਰਾਂ ਵੱਲੋਂ ਇਕਸਾਰ ਕੀਤਾ ਜਾ ਰਿਹਾ ਹੈ ਅਤੇ ਗੁਰਮੁੱਖੀ ਲਿਪੀ ਵਿੱਚ ਸਾਈਨ ਬੋਰਡਾਂ ਅਤੇ ਧੌਲਪੁਰ ਪੱਥਰ ਦੀਆਂ ਜਾਲੀਆਂ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਐੱਸਡੀਓ ਸੁਰਿੰਦਰਪਾਲ ਸਿੰਘ, ਨਿਰਮਾਣ ਕੰਪਨੀ ਵੱਲੋਂ ਦਵਿੰਦਰ ਸਿੰਗਲਾ ਅਤੇ ਜੇਈ ਧਰਮਪਾਲ ਸਿੰਘ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly