(ਸਮਾਜ ਵੀਕਲੀ)
ਕਾਮ, ਕ੍ਰੋਧ ਤੇ ਲੋਭ ਵੀ ਮੋਹ ਤੇ ਨਾਲ਼ ਹੰਕਾਰ।
ਮਣਾ-ਮੂੰਹੀ ਤੂੰ ਲੱਦਿਆ ਇਹ ਸਭਨਾਂ ਦਾ ਭਾਰ।
ਮੇਰਾ ਮੇਰਾ ਕਰਦਿਆ ਅਸਲ ਜਾਣ ਲੈ ਸੱਚ।
ਗੱਲ ਦੌਲਤ ਹੈ ਦੂਰ ਦੀ ਨਾਲ਼ ਨੀ’ ਜਾਣਾ ਕੱਚ।
ਉੱਠ ਮਨਾਂ ਚੱਲ ਮਾਰੀਏ ਗੇੜੀ ਇੱਕ ਸ਼ਮਸ਼ਾਨ।
ਅੱਖੀਂ ਡਿੱਠਾ ਤੱਕ ਕੇ ਸੱਚ ਹੋਜੂ ਪ੍ਰਵਾਨ।
ਉਹ ਜੋ ਦਿੱਸਣ ਢੇਰੀਆਂ*, ਉੱਗੇ ਜਿਨ੍ਹਾਂ ‘ਤੇ ਕੱਖ।
ਉੱਧਰੋਂ ਮੁੜਿਆ ਕੋਈ ਨਾ, ਇੱਧਰੋਂ ਤੁਰ ਗਏ ਲੱਖ।
ਇੰਦਰ>ਰੂਪ ਕਹਾਂਵਦੇ, ਬਣ ਜਾਣੇ ਅੰਤ ਖਾਕ।
ਪਰ ਸੜਨੇ ਨਾ ਕਿਸੇ ਤੋਂ ਕੰਮ ਜੋ ਕੀਤੇ ਪਾਕ।
ਵੱਡੀ ਜੋਧਾਂ ਵਾਲ਼ਿਆਂ, ਦੌੜ ਤੇ ਨਾਹੀਂ ਹੋੜ।
‘ਸ਼ੁਭ ਅਮਲਾਂ’ ਦਾ ਫਲਸਫ਼ਾ, ਸਮਝਣ ਦੀ ਬੱਸ ਲੋੜ।
ਸਮਝਣ ਦੀ ਬੱਸ ਲੋੜ।
ਰੁਪਿੰਦਰ ਜੋਧਾਂ ਜਾਪਾਨ
+818011222535
*ਢੇਰੀਆਂ – ਕਬਰਾਂ ਜਾਂ ਸਿਵੇ (ਪੁਰਾਣੇ)