ਸਮਾਜ ਵੀਕਲੀ
ਇੱਕ ਦਿਨ ਇੱਕ ਕਿਰਸਾਨ ਦਾ ਬੁੱਢਾ ਬਲਦ ਖੂਹ ਵਿੱਚ ਡਿੱਗ ਪਿਆ। ਬਲਦ ਘੰਟਿਆਂ ਬੱਧੀ ਜ਼ੋਰ ਜ਼ੋਰ ਨਾਲ ਰੰਭਦਾ ਰਿਹਾ। ਕਿਰਸਾਨ ਸੁਣਦਾ ਰਿਹਾ ਤੇ ਵਿਚਾਰ ਕਰਦਾ ਰਿਹਾ ਕਿ ਕੀ ਕਰਨਾ ਚਾਹੀਦਾ ਹੈ , ਤੇ ਕੀ ਨਹੀਂ। ਅੰਤ ਉਸਨੇ ਫੈਸਲਾ ਕੀਤਾ ਕਿ ਬਲਦ ਬਹੁਤ ਬੁੱਢਾ ਹੋ ਚੁੱਕਿਆ ਹੈ ਤੇ ਉਸਨੂੰ ਬਚਾਉਣ ਦਾ ਕੋਈ ਫਾਇਦਾ ਨਹੀਂ। ਉਸਨੂੰ ਖੂਹ ਵਿੱਚ ਹੀ ਦਫ਼ਨਾ ਦੇਣਾ ਚਾਹੀਦਾ ਹੈ।
ਕਿਰਸਾਨ ਨੇ ਆਪਣੇ ਪੜੌਸੀਆਂ ਨੂੰ ਇਮਦਾਦ ਲਈ ਬੁਲਾਇਆ।ਸਾਰਿਆਂ ਨੇ ਇੱਕ ਇੱਕ ਫੌੜਾ ਮਿੱਟੀ ਦਾ ਖੂਹ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਬਲਦ ਦੀ ਸਮਝ ਵਿੱਚ ਆਇਆ ਕਿ ਕੀ ਹੋ ਰਿਹਾ ਹੈ ਉਹ ਜ਼ੋਰ ਜ਼ੋਰ ਦੀ ਰੰਭਣ ਲੱਗਾ। ਫੇਰ ਉਹ ਅਚਾਨਕ ਅਜੀਬ ਰੂਪ ਨਾਲ ਬੰਦ ਹੋ ਗਿਆ।
ਜਦੋਂ ਸਭ ਲੋਕ ਖੂਹ ਵਿੱਚ ਮਿੱਟੀ ਸੁੱਟ ਰਹੇ ਸੀ ਤਾਂ ਕਿਰਸਾਨ ਨੇ ਖੂਹ ਦੇ ਅੰਦਰ ਝਾਕਿਆ ਤਾਂ ਉਹ ਹੈਰਾਨ ਰਹਿ ਗਿਆ। ਆਪਣੀ ਪਿੱਠ ਉੱਤੇ ਪੈਣ ਵਾਲੇ ਹਰ ਫੌੜੇ ਦੀ ਮਿੱਟੀ ਨੂੰ ਉਹ ਛੰਡ ਕੇ ਹੇਠਾਂ ਸੁੱਟ ਦਿੰਦਾ। ਫੇਰ ਉਹ ਉਸ ਉੱਤੇ ਚੜ੍ਹ ਜਾਂਦਾ।
ਜਿਵੇਂ ਜਿਵੇਂ ਕਿਰਸਾਨ ਤੇ ਉਸਦੇ ਪੜੌਸੀ ਮਿੱਟੀ ਸੁੱਟਦੇ ਰਹੇ ਬਲਦ ਉਸਨੂੰ ਛੰਡ ਕੇ ਹੇਠਾਂ ਸੁੱਟਦਾ ਰਿਹਾ ਤੇ ਇੱਕ ਇੱਕ ਕਦਮ ਉੱਤੇ ਨੂੰ ਆਉਂਦਾ ਰਿਹਾ। ਛੇਤੀ ਹੀ ਸਭ ਨੇ ਤੱਕਿਆ ਕਿ ਬਲਦ ਖੂਹ ਦੀ ਮੰਡੇਰ ਤੱਕ ਪੁੱਜ ਗਿਆ। ਫੇਰ ਉਹ ਕੁੱਦ ਕੇ ਬਾਹਰ ਨਿਕਲ ਆਇਆ।
ਅਸਲ ਵਿੱਚ ਜੀਵਨ ਵੀ ਇਸੇ ਤਰ੍ਹਾਂ ਦਾ ਹੈ।
( ਸੀਰੀਜ਼ : ਗੰਗਾ ਸਾਗਰ ਵਿਚੋਂ )
ਪੇਸ਼ਕਸ਼:ਗੁਰਮਾਨ ਸੈਣੀ
ਰਾਬਤਾ : 9256346906
8360487488