ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ): ਸਾਡੇ ਸਮਾਜ ਵਿੱਚ ਕੰਮ ਕਰਨ ਵਾਲੇ ਬਹੁਤ ਘੱਟ ਲੋਕ ਨੇ। ਪਰ ਸਰਕਾਰ ਦੀ ਅੱਖ ਹਮੇਸਾ ਬਾਜ ਵਾਂਗ ਹੁੰਦੀ ਹੈ ਜਿਹੜੇ ਵੀ ਬਾਹਰਲੇ ਦੇਸ਼ਾਂ ਵਿੱਚ ਕੋਈ ਇਮਾਨਦਾਰ,ਮਿਹਨਤੀ ਬੰਦਾ ਸਮਾਜ ਸੇਵਾ ਕਰਦਾ ਹੋਵੇ ਉਸ ਨੂੰ ਸਰਕਾਰ ਵੱਡੀ ਜ਼ੁਮੇਵਾਰੀ ਦੇ ਦਿੱਦੀ ਹੈ,
ਇਹੋ ਜਿਹੀ ਹੀ ਗੱਲ ਸਾਡੇ ਪਰਮ ਮਿੱਤਰ ਤੇ ਸਮਾਜ ਸੇਵਕ ਤੇ ਖੇਡ ਪਰਮੋਟਰ ਸ: ਅਵਤਾਰ ਸਿੰਘ ਛੋਕਰ ਬੈਲਜੀਅਮ ਨੂੰ ਐਨਆਰਆਈ ਦਾ ਕੋਆਡੀਨੇਟਰ ਬਨਾਅ ਕੇ ਦਿੱਤੀ ਹੈ ਇਹ ਗੱਲ ਪ੍ਰੈਸ ਨਾਲ ਸਾਂਝੇ ਤੋਰ ਤੇ ਕਰ ਰਹੇ ਸੀ,ਯੂਰਪ ਦੇ ਸੀਨੀਅਰ ਕਾਂਗਰਸ ਲੀਡਰ ਸ:ਸੁਰਿੰਦਰ ਸਿੰਘ ਰਾਣਾ ਹੋਲੈਡ,ਖੇਡ ਪਰਮੋਟਰ ਸ:ਸੱਜਣ ਸਿੰਘ ਵਿਰਦੀ ਬੈਲਜੀਅਮ ਤੇ ਸਮਾਜ ਸੇਵੀ ਸਃਸੁਖਬੀਰ ਸਿੰਘ ਸੰਧੂ ਜਰਮਨ ਇਹਨਾ ਨੇ ਅੱਗੇ ਗੱਲ ਕਰਦਿਆ ਦੱਸਿਆ ਕਿ ਸ:ਛੋਕਰ ਨੂੰ ਅਸੀਂ ਬਹੁਤ ਸਮੇਂ ਤੋਂ ਜਾਣਦੇ ਹਾ।
ਜਦੋਂ ਵੀ ਕੋਈ ਸਾਂਝਾ ਕੰਮ ਕਰਨਾ ਹੋਵੇ ਤਾਂ ਸ:ਛੋਕਰ ਸਭ ਤੋਂ ਅੱਗੇ ਹੋਕੇ ਸੇਵਾ ਕਰਦੇ ਹਨ ਤੇ ਨਾਲ ਹੀ ਉਹਨੀ ਧੰਨਵਾਦ ਕੀਤਾ ਸ:ਗੁਰਮੀਤ ਸਿੰਘ ਰਾਣਾ ਸੋਡੀ ਖੇਡ ਤੇ ਐਨ,ਆਰ,ਆਈ ਮਸਲੇ ਮੰਤਰੀ ਪੰਜਾਬ ਤੇ ਉਹਨਾ ਨਾਲ ਧੰਨਵਾਦ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤੇ ਬਾਕੀ ਸਾਰੀ ਐਨ,ਆਰ ਆਈ ਦੀ ਸਾਰੀ ਟੀਮ ਦਾ ਜ਼ਿਹਨਾਂ ਨੇ ਇਕ ਚੰਗੇ ਇਨਸਾਨ ਨੂੰ ਇਹ ਜ਼ੁੰਮੇਵਾਰੀ ਦਿੱਤੀ ਹੈ ਸਾਨੂੰ ਅਮੀਦ ਹੀ ਨਹੀਂ ਯਕੀਨ ਹੈ ਕਿ ਸ:ਛੋਕਰ ਪੰਜਾਬੀ ਲਈ ਬਹੁਤ ਵਧੀਆ ਕੰਮ ਕਰਨਗੇ।