ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਰਾਏਪੁਰ ਅਰਾਈਆਂ ਵਲੋਂ ਸਜਾਇਆ ਗਿਆ ਨਗਰ ਕੀਰਤਨ

ਮਹਿਤਪੁਰ (ਸਮਾਜ ਵੀਕਲੀ) (ਵਰਮਾ): ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਰਾਏਪੁਰ ਅਰਾਈਆਂ ਮੰਡ ਵਿਖੇ  ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ  ਦੀ ਅਗਵਾਈ ਚ ਸਜਾਏ ਗਏ ਮਹਾਨ ਨਗਰ ਕੀਰਤਨ ਚ ਸਮੂਹ ਸੰਗਤਾਂ ਨੇ  ਸ਼ਬਦ ਗੁਰਬਾਣੀ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਆਪਣੀ ਹਾਜ਼ਰੀ ਲਗਵਾਈ ।

ਮਹਾਨ ਨਗਰ ਕੀਰਤਨ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਗੁਰੂ ਗੁਰਦੁਆਰਾ ਨਿਹਾਲ  ਸਰ ਸਾਹਿਬ ਤੋਂ ਆਰੰਭ ਹੋਇਆ।  ਤੇਜਾ ਸਰਪੰਚ ਦੇ ਡੇਰੇ ਤੋਂ ਹੁੰਦਾ ਹੋਇਆ ਪਿੰਡ ਰਾਏਪੁਰ ਗੁੱਜਰਾਂ, ਟੂਲ ਟੈਕਸ ,ਬੀਟਲਾਂ, ਪੈਟਰੋਲ ਪੰਪ ਤੋਂ ਹੁੰਦਾ ਹੋਇਆ ਜਸਪਾਲ ਸਿੰਘ ਦਾ ਡੇਰਾ  ਉਸ ਤੋਂ ਬਾਅਦ ਰਾਏਪੁਰ ਅਰਾਈਆਂ, ਮੰਡ ਦੇ ਡੇਰਿਆਂ ਤੋਂ ਹੁੰਦਾ ਹੋਇਆ ਵਾਪਿਸ  ਗੁਰਦੁਆਰਾ ਨਿਹਾਲ ਸਰ ਸਾਹਿਬ ਵਿਖੇ ਸਮਾਪਤ ਹੋਇਆ।ਇਸ ਮੌਕੇ  ਸੇਵਾਦਾਰ ਮੁੱਖ ਗ੍ਰੰਥੀ ਬਾਬਾ ਗੁਰਵਿੰਦਰ ਸਿੰਘ  ,ਕਮੇਟੀ ਮੈਂਬਰ ਜਸਪਾਲ ਸਿੰਘ, ਕਸ਼ਮੀਰ ਸਿੰਘ, ਰਣਜੀਤ ਸਿੰਘ ਰਾਣਾ ,ਕੁਲਵਿੰਦਰ ਸਿੰਘ, ਸਤਬੀਰ ਸਿੰਘ, ਕਰਨੈਲ ਸਿੰਘ, ਸੰਤੋਖ ਸਿੰਘ ,ਕੁਲਦੀਪ ਸਿੰਘ ,ਬਲਜਿੰਦਰ ਸਿੰਘ ਫੌਜੀ ,ਲੱਖਾ ਸਿੰਘ, ਜਰਨੈਲ  ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ  ।

Previous articleਰਮੇਸ਼ ਚੌਹਾਨ ਅਤੇ ਰਾਣੀ ਅਰਮਾਨ ਲੈ ਕੇ ਹਾਜ਼ਰ ਹੋਏ ਟਰੈਕ ‘ਤਖਤ ਦਿੱਲੀ ਦਾ’
Next articleਕਿਰਤੀ ਕਿਸਾਨ ਯੂਨੀਅਨ ਵਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ