ਸ਼ਾਮਚੁਰਾਸੀ ਵਿਚ ਕੈਪੀਟਲ ਸਮਾਲ ਫਾਈਨੈਂਸ ਬੈਂਕ ਦਾ ਉਦਘਾਟਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਇਲਾਕੇ ਨੂੰ ਬੇਹਤਰੀਨ ਬੈਂਕਿੰਗ ਸੇਵਾਵਾਂ ਦੇਣ ਲਈ ਸ਼ਾਮਚੁਰਾਸੀ ਹਰਿਆਣਾ ਰੋਡ ਤੇ ਕੈਪੀਟਲ ਫਾਈਨੈਂਸ ਬੈਂਕ ਨੇ ਆਪਣੀ 156ਵੀਂ ਬ੍ਰਾਂਚ ਦਾ ਉਦਘਾਟਨ ਕੀਤਾ। ਇਸ ਮੌਕੇ ਸ਼੍ਰੀ ਮਨੋਜ ਸੋਢੀ ਕਲਸਟਰ ਹੈਡ ਵਲੋਂ ਇਸ ਬ੍ਰਾਂਚ ਦਾ ਫੀਤਾ ਕੱਟ ਸ਼ੁੱਭ ਆਰੰਭ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਗਿੱਲ ਬ੍ਰਾਂਚ ਮੈਨੇਜਰ ਸ਼ਾਮਚੁਰਾਸੀ ਨੇ ਕਿਹਾ ਕਿ ਕੈਪੀਟਲ ਸਮਾਲ ਬੈਂਕ ਇਲਾਕੇ ਵਿਚ ਅਗਾਂਹ ਵਧੂ ਬੈਂਕਿੰਗ ਸੇਵਾਵਾਂ ਆਪਣੇ ਗਾਹਕਾਂ ਪ੍ਰਦਾਨ ਕਰਵੇਗੀ।

ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਬੈਂਕ ਵਿਚ ਲਾਕਰ ਦੀ ਸੁਵਿਧਾ, ਹਰ ਤਰ੍ਹਾਂ ਕਰਜੇ, ਵਿਦੇਸ਼ੀ ਮੁੱਦਰਾ ਆਦਿ ਦੀਆਂ ਸੇਵਾਵਾਂ ਆਦਿ ਉਪਲਭਦ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਵਿੰਦਰ ਸਿੰਗ ਗਿੱਲ ਬ੍ਰਾਂਚ ਮੈਨੇਜਰ, ਕਿਰਪਾਲ ਸਿੰਘ ਮੱਲ੍ਹੀ, ਕੁਨਾਲ ਚਤਰਥ, ਨੀਰਜ ਪੁੰਜ, ਪੁਨੀਤ ਕੁਮਾਰ, ਵਿਸ਼ਾਲ ਸ਼ਰਮਾ, ਵਿਸ਼ੂ ਸ਼ਰਮਾ ਅਤੇ ਬੈਂਚ ਦਾ ਹੋਰ ਸਟਾਫ ਮੌਜੂਦ ਸੀ।

Previous articleਡੇਰਾ ਸੰਤਪੁਰਾ ਜੱਬੜ ਮਾਣਕੋ ਵਿਖੇ ਸਲਾਨਾ ਬਰਸੀ ਸਮਾਗਮ ਅਤੇ ਜੋੜ ਮੇਲਾ 3 ਨੂੰ
Next articleਰਣਜੀਤ ਰਾਣਾ ਨੇ ‘ਸ਼ਹਿਰ ਫਗਵਾੜਾ’ ਟਰੈਕ ਦਾ ਪੋਸਟਰ ਕੀਤਾ ਰਿਲੀਜ਼