ਪ੍ਰਧਾਨਗੀ ਲਈ ਸਰਗਰਮੀਆਂ ਤੇਜ਼
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ਾਮਚੁਰਾਸੀ ਵਿਖੇ ਨਗਰ ਕੌਂਸਲ ਦੇ ਨਤੀਜੇ ਆਉਣ ਸਾਰ ਹੀ ਪ੍ਰਧਾਨਗੀ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਜਿਸ ਅਨੁਸਾਰ ਸ਼ਾਮਚੁਰਾਸੀ ਦੀਆਂ 9 ਵਾਰਡਾਂ ਦੀਆਂ ਸੀਟਾਂ ਵਿਚੋਂ ਜਿੱਤੇ ਦੋ ਆਜ਼ਾਦ ਕੌਂਸਲਰਾਂ ਵਿਚੋਂ ਵਾਰਡ ਨੰਬਰ 6 ਦੇ ਕੌਂਸਲਰ ਵਿਜੇ ਕਮਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿੱਤਣ ਵਾਲੇ ਮੈਂਬਰਾਂ ਵਿਚ ਵਾਧਾ ਹੋਣ ਨਾਲ ਚਾਰ ਦੀ ਗਿਣਤੀ ਹੋ ਗਈ ਹੈ।
ਇਹ ਐਲਾਨ ਜਿੱਤੇ ਅਜਾਦ ਕੌਂਸਲਰ ਵਿਜੇ ਕੁਮਾਰ ਨੇ ਸ਼ਾਮਚੁਰਾਸੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਇੰਚਾਰਜ ਤੇ ਸਾਬਕ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਦੀ ਹਾਜ਼ਰੀ ਵਿਚ ਸ਼ਾਮਚੁਰਾਸੀ ਵਿਖੇ ਕੀਤਾ। ਇਸ ਮੌਕੇ ਬੀਬੀ ਜੋਸ਼ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤਚੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਵਰਗਾਂ ਦੀ ਪ੍ਰਤਿਨਿਧਤਾ ਕਰਦਾ ਹੈ ਅਤੇ ਇਨ੍ਹਾਂ ਦੀ ਆਮਦ ਨਾਲ ਸ਼ਾਮਚੁਰਾਸੀ ਵਿਚ ਅਕਾਲੀ ਦਲ ਹੋਰ ਮਜਬੂਤ ਹੋਵੇਗਾ। ਇਸ ਮੌਕੇ ਤੇ ਸ਼ਾਮਿਲ ਹੋਏ ਕੌਂਸਲਰ ਵਿਜੇ ਕਮਾਰ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੀ ਹਮਾਇਤ ਕਰਦੇ ਹਨ।
ਵਰਨਣਯੋਗ ਹੈ ਕਿ ਸ਼ਾਮਚੁਰਾਸੀ ਦੇ 9 ਵਾਰਡਾਂ ਵਿਚ ਕਾਂਗਰਸ ਨੇ ਚਾਰ, ਅਕਾਲੀ ਦਲ ਨੇ ਤਿੰਨ ਅਤੇ ਅਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਲੈ ਕੇ ਚੋਣ ਜਿੱਤੀ ਸੀ। ਵਰਤਮਾਨ ਸਥਿਤੀ ਮੁਤਾਵਿਕ ਅਕਾਲੀ ਦਲ ਅਤੇ ਕਾਂਗਰਸ ਦੀਆਂ ਚਾਰ-ਚਾਰ ਸੀਟਾਂ ਦੇ ਹੱਕ ਦਾਰ ਹੋ ਗਏ ਹਨ। ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਮੰਗਲ ਰਾਮ ਮੰਗੀ, ਦਲਜੀਤ ਰਾਏ ਅਤੇ ਦਲਜੀਤ ਕੌਰ (ਤਿੰਨੇ ਕੌਂਸਲਰ), ਸੀਨੀਅਰ ਮੀਤ ਪ੍ਰਧਾਨ ਦੋਆਬਾ ਜੋਨ ਦਲਜਿੰਦਰ ਧਾਮੀ, ਗੁਰਮੇਲ ਸਿੰਘ ਧਾਲੀਵਾਲ, ਦਲਜੀਤ ਸਿੰਘ ਬਿੱਟੂ, ਦੁਪਿੰਦਰ ਸਿੰਘ ਬੰਟੀ, ਸਤਵਿੰਦਰ ਸਿੰਘ ਖਡਿਆਲਾ ਸੈਣੀਆਂ, ਪ੍ਰਧਾਨ ਕੁਲਜੀਤ ਸਿੰਘ, ਕੁਲਦੀਪ ਸਿੰਘ ਢੱਡੇ ਫਤਿਹ ਸਿੰਘ ਵੀ ਸ਼ਾਮਿਲ ਹੋਏ।