ਸ਼ਹੀਦ ਭਗਤ ਸਿੰਘ … ਅਮਰ ਰਹੇ ।

(ਸਮਾਜ ਵੀਕਲੀ)

ਸੁਣੋਂ ਸੁਣਾਵਾਂ ਵੀਰਨੋ ਹੈ ਸੱਚੀ ਦਾਸਤਾਨ।
ਜੋਧਾ ਖਾਤਰ ਦੇਸ ਦੀ ਹੋਇਆ ਸੀ ਕੁਰਬਾਨ॥

ਭਗਤ ਸਿਓ ਸੀ ਪੂਰਾ ਸੂਰਵੀਰ ਸੀ।
ਜਿੰਦ ਦੇਸ ਲੇਖੇ ਲਾ ਗਿਆ ਅਖੀਰ ਸੀ।
ਪੁੱਜਕੇ ਸੁਨੱਖਾ ਸੀ ਜੁਆਨ ਗੱਭਰੂ।
ਦੇਸ ਉੱਤੋਂ ਵਾਰ ਗਿਆ ਜਾਨ ਗੱਭਰੂ।

ਕਰਦਾ ਪੜਾਈ ਜੋ ਲਹੌਰ ਸਹਿਰ ਜੀ।
ਉਠਿਆ ਜੁਆਨ ਬਣ ਪੂਰੀ ਲਹਿਰ ਜੀ।
ਜਾਪਦਾ ਜੋ ਪੂਰਾ ਸੀ ਤੁਫ਼ਾਨ ਗੱਭਰੂ।
ਦੇਸ ਉੱਤੋਂ ਵਾਰ ਗਿਆ ਜਾਨ ਗੱਭਰੂ।

ਦੇਸ ਉੱਤੇ ਕਰਦੇ ਫਰੰਗੀ ਰਾਜ ਨੇ।
ਪੈਣਾਂ ਨਹੀ ਪਿੰਜ਼ਰੇ ‘ਚ ਕਦੇ ਬਾਜ਼ ਨੇ।
ਬਣਿਆਂ ਅਜਾਦੀ ਲਈ ਸ਼ਾਨ ਗੱਭਰੂ।
ਦੇਸ ਉੱਤੋਂ ਵਾਰ ਗਿਆ ਜਾਨ ਗੱਭਰੂ।

ਕਰਨੇ ਨੂੰ ਦੇਸ ‘ਚ ਵਪਾਰ ਆਏ ਸੀ।
ਸੱਤਾਂ ਹੀ ਸਮੁੰਦਰਾਂ ਤੋਂ ਪਾਰ ਆਏ ਸੀ।
ਕੱਢਣੇ ਫਰੰਗੀ ਦੇਵੇ ਬਿਆਨ ਗੱਭਰੂ।
ਦੇਸ ਉੱਤੋਂ ਵਾਰ ਗਿਆ ਜਾਨ ਗੱਭਰੂ।

ਦੇਸ ਦੀ ਗੁਲਾਮੀ ਵਾਲਾ ਜ਼ੂਲਾ ਕੱਟਿਆ,
ਰੁਤਵਾ ਜੁਆਨੀ ‘ਚ ਸ਼ਹੀਦੀ ਖੱਟਿਆ,
ਅੱਗੇ ਲੱਗ ਸਾਂਭੀ ਸੀ ਕਮਾਨ ਗੱਭਰੂ,
ਦੇਸ ਉੱਤੋਂ ਵਾਰ ਗਿਆ ਜਾਨ ਗੱਭਰੂ।

ਕਿਲ੍ਹਾ ਸਾਮਰਾਜ ਵਾਲਾ ਢਹੂ ਔਲਖਾ।
ਚੌਵੀਆਂ ਸਾਲਾਂ ਦਾ ਸਦਾ ਰਹੂ ਔਲਖਾ।
ਜਿਉਂਦਾ ਰਹੂ ਸਦਾ ਹੀ ਮਹਾਨ ਗੱਭਰੂ।
ਦੇਸ ਉੱਤੋਂ ਵਾਰ ਗਿਆ ਜਾਨ ਗੱਭਰੂ॥

ਗੁਰਕੀਰਤ ਸਿੰਘ ਔਲਖ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਤ ਸਿੰਹਾਂ
Next articleਕਵਿਤਾ