ਪੇਂਡੂ ਸੱਭਿਆਚਾਰ ਤੇ ਵਿਰਾਸਤੀ ਖੇਡਾਂ ਨੂੰ ਸੁਰਜੀਤ ਰੱਖਣ ਖੇਡ ਮੇਲੇ ਕਰਵਾਉਣੇ ਜ਼ਰੂਰੀ- ਰਾਜਬੰਸ ਕੌਰ ਰਾਣਾ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਪੰਜਾਬ ਵਿੱਚੋਂ ਵਿਸਰ ਰਹੇ ਪੇਂਡੂ ਸੱਭਿਆਚਾਰ ਅਤੇ ਵਿਰਾਸਤੀ ਖੇਡਾਂ ਨੂੰ ਸੁਰਜੀਤ ਰੱਖਣ ਲਈ ਪਿੰਡ ਪਿੰਡ ਖੇਡ ਮੇਲੇ ਕਰਵਾਉਣੇ ਜ਼ਰੂਰੀ ਹਨ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸੱਭਿਆਚਾਰ ਅਤੇ ਵਿਰਾਸਤੀ ਖੇਡਾਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਪੂਰਥਲਾ ਤੋਂ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਨੇ ਸ਼ਹੀਦ ਬਾਬਾ ਦਲ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਬਿਹਾਰੀਪੁਰ ਵਿਖੇ ਗ੍ਰਾਮ ਪੰਚਾਇਤ ਸਪੋਰਟਸ ਕਲੱਬ ਪਰਵਾਸੀ ਭਾਰਤੀਆਂ ਗੁਰਦੁਆਰਾ ਸ਼ਹੀਦ ਬਾਬਾ ਦਲ ਸਿੰਘ ਪ੍ਰਬੰਧਕ ਕਮੇਟੀ ਤੇ ਨਗਰ ਟੂਰਨਾਮੈਂਟ ਪ੍ਰਬੰਧਕ ਕਮੇਟੀ ਬਿਹਾਰੀਪੁਰ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ , ਦੋ ਰੋਜ਼ਾ 29 ਵੇਂ ਸਾਲਾਨਾ ਕਬੱਡੀ ਟੂਰਨਾਮੈਂਟ ਚ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਹੇ।
ਇਸ ਕਬੱਡੀ ਟੂਰਨਾਮੈਂਟ ਵਿਚ ਮੰਚ ਦੀ ਪ੍ਰਧਾਨਗੀ ਸਰਪੰਚ ਦਰਸ਼ਨ ਸਿੰਘ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਬਿਹਾਰੀਪੁਰ ਸੁਖਬੀਰ ਸਿੰਘ ਸੰਧੂ ਪੀ ਏ ਰਾਣਾ, ਸਟੇਟ ਐਵਾਰਡੀ ਰੋਸ਼ਨ ਖੈਡ਼ਾ ਸਰਪੰਚ ਤੇਜਵਿੰਦਰ ਸਿੰਘ ਸਾਬੀ, ਸਰਪੰਚ ਜਗਦੀਪ ਸਿੰਘ ਗੁਰਨਾਮ ਸਿੰਘ ਬਾਜਵਾ ਐਸ ਡੀ ਓ , ਪ੍ਰਧਾਨ ਅਮਰਜੀਤ ਸਿੰਘ ,ਲਾਭ ਚੰਦ ,ਸਰਦੂਲ ਸਿੰਘ ,ਭਗਵੰਤ ਸਿੰਘ , ਬਿੱਟੂ ਕੂਮੈਂਟੇਟਰ ਹਰਵਿੰਦਰ ਸਿੰਘ ਆਦਿ ਨੇ ਕੀਤੀ । ਇਸੇ ਦੌਰਾਨ ਅੰਤਰਰਾਸ਼ਟਰੀ ਕਬੱਡੀ ਕੋਚ ਤਰਲੋਕ ਸਿੰਘ ਮੱਲ੍ਹੀ ਤੇ ਸੋਨੂੰ ਮੋਠਾਂਵਾਲ ਤੇ ਹੋਰ ਕਬੱਡੀ ਕੋਚਾਂ ਦੀ ਦੇਖ ਰੇਖ ਹੇਠ ਕਰਵਾਏ ਗਏ ਖੇਡ ਮੁਕਾਬਲਿਆਂ ਚ ਭਾਰ ਵਰਗ 57 ਕਿਲੋ ਬਿਹਾਰੀਪੁਰ ਤੇ ਭਾਰ ਵਰਗ 75 ਕਿਲੋ ਵਿੱਚ ਬਿਹਾਰੀਪੁਰ ਨੂੰ ਹਰਾ ਕੇ ਭਾਣੋ ਲੰਗਾ ਜੇਤੂ ਰਿਹਾ ਅਤੇ ਓਪਨ ਕਬੱਡੀ ਦੇ ਹੋਏ ਗਹਿਗੱਚ ਮੁਕਾਬਲੇ ਚ ਲੰਬੀ ਜੱਦੋ ਜਹਿਦ ਤੋਂ ਬਾਅਦ ਬਿਹਾਰੀਪੁਰ ਨੇ ਭੰਡਾਲ ਦੋਨਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਤੇ ਲਖਵਿੰਦਰ ਸਿੰਘ, ਬਲਜੀਤ ਸਿੰਘ ,ਭਗਵੰਤ ਸਿੰਘ ਹਰਜਿੰਦਰ ਸਿੰਘ, ਮੋਹਣ ਸਿੰਘ ,ਜਸਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਖੇਡ ਪ੍ਰੇਮੀ ਹਾਜ਼ਰ ਸਨ ।