ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਟ੍ਰੈਕ ‘ਤੇਰਾ ਗੋਰਾ ਠੋਕਣਾ’ਨਾਲ ਹਾਜ਼ਰ ਹੋਈ ਗਾਇਕ ਜੋੜੀ ਮਨਵੀਰ ਰਾਣਾ – ਰਿਹਾਨਾ ਭੱਟੀ

ਹੁਸ਼ਿਆਰਪੁਰ /ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ) – ਅਮਰ ਸ਼ਹੀਦ ਊਧਮ ਸਿੰਘ ਜੀ ਨੂੰ ਸਮਰਪਿਤ ਟ੍ਰੈਕ ‘ਤੇਰਾ ਗੋਰਾ ਠੋਕਣਾ’ਨਾਲ ਇੱਕ ਵਾਰ ਫਿਰ ਹਾਜ਼ਰ ਹੋਈ ਗਾਇਕ ਜੋੜੀ ਮਨਵੀਰ ਰਾਣਾ – ਰਿਹਾਨਾ ਭੱਟੀ l ਪ੍ਰਾਈਮ ਬੀਟ ਨਿਊਜੀਲੈਂਡ ਦੇ ਬੈਨਰ ਹੇਠ ਡਾਇਰੈਕਟਰ ਡਾ. ਵਿਜੇ ਸਿੱਧਮ ਤੇ ਰਾਜ ਨਿਊਜੀਲੈਂਡ ਦੀ ਇਸ ਪੇਸ਼ਕਸ਼ ਨੂੰ ਯੂ ਟਿਊਬ ਚੈਨਲ ਤੇ ਰਿਲੀਜ਼ ਕਰ ਦਿੱਤਾ ਗਿਆ l ਇਸ ਟ੍ਰੈਕ ਨੂੰ ਸੋਨੂ ਚਾਹਲ ਨੇ ਕਲਮਬੱਧ ਕੀਤਾ, ਜਦਕਿ ਸੰਗੀਤ ਅਮਦਾਦ ਅਲੀ ਅਤੇ ਵੀਡੀਓ ਮੁਨੀਸ਼ ਠੁਕਰਾਲ ਨੇ ਬਣਾਇਆ ਹੈ l

ਇਸ ਟ੍ਰੈਕ ਦਾ ਪੋਸਟਰ ਸੰਖੇਪ ਢੰਗ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਰਾਜੀਵ ਸ਼ਰਮਾ, ਕਰ ਵਿਭਾਗ ਜਲੰਧਰ ਦੇ ਅਸਸਿਟੈਂਟ ਸ. ਬਲਕਾਰ ਸਿੰਘ ਅਤੇ ਸ. ਤਰਨਜੀਤ ਸਿੰਘ ਕਿੰਨੜਾ ਸੰਪਾਦਕ ਸੰਗੀਤ ਦਰਪਣ, ਗਾਇਕ ਜੋੜੀ ਆਤਮਾ ਬੁੱਡੇਵਾਲੀਆ – ਅਮਨ ਰੋਜ਼ੀ , ਸੰਗੀਤਕਾਰ ਅਮਦਾਦ ਅਲੀ ਵਲੋਂ ਗਾਇਕ ਜੋੜੀ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ ਗਿਆl

Previous articleकोरोना महामारी की चीख और ‘इलेक्शन रिजल्ट्स’ का यह शोर….
Next articleਗਾਇਕ ਕੰਠ ਕਲੇਰ ਤੇ ਸੁਦੇਸ਼ ਕੁਮਾਰੀ ਲੈ ਕੇ ਹਾਜ਼ਰ ਹੋ ਰਹੇ ਟ੍ਰੈਕ ‘ਦਰਦ- ਏ – ਦਾਸਤਾਂ ‘ – ਬਿੱਲਾ ਯੂ ਕੇ