ਜੰਮੂ ਤੇ ਕਸ਼ਮੀਰ ਪੀਪਲਜ਼ ਮੂਵਮੈਂਟ ਦੀ ਆਗੂ ਸ਼ਹਿਲਾ ਰਸ਼ੀਦ ਵੱਲੋਂ ਕਸ਼ਮੀਰ ਦੇ ਹਾਲਾਤ ਬਾਰੇ ਕੀਤੇ ਟਵੀਟ ਬਦਲੇ ਦੇਸ਼-ਧਰੋਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਸ਼ੀਦ ਨੇ ਲੜੀਵਾਰ ਟਵੀਟਜ਼ ਵਿੱਚ ਦਾਅਵਾ ਕੀਤਾ ਸੀ ਕਿ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਵਾਪਸ ਲਏ ਜਾਣ ਮਗਰੋਂ ਹਥਿਆਰਬੰਦ ਬਲਾਂ ਵੱਲੋਂ ਵਾਦੀ ਦੇ ਲੋਕਾਂ ’ਤੇ ਕਥਿਤ ‘ਤਸ਼ੱਦਦ’ ਡਾਹੁਣ ਦੇ ਨਾਲ ਘਰਾਂ ਦੀ ‘ਲੁੱਟ-ਖਸੁੱਟ’ ਕੀਤੀ ਜਾ ਰਹੀ ਹੈ।
INDIA ਸ਼ਹਿਲਾ ਰਸ਼ੀਦ ਖ਼ਿਲਾਫ਼ ਦੇਸ਼-ਧਰੋਹ ਦਾ ਕੇਸ ਦਰਜ