(ਸਮਾਜ ਵੀਕਲੀ)
ਮਮਤਾ ਨੇ ਜਿੱਤ ਕੇ ਅਖਾੜਾ,
ਮੋਦੀ ਵਾਲਾ ਕਰ ਦਿੱਤਾ ਕਬਾੜਾ।
ਮੋਦੀ ਹੋਰੀਂ ਬੈਠੇ ਹੁਣ ਸੋਚਦੇ ਹੋਊ,
ਇਹ ਤਾਂ ਯਾਰੋ ਪੈ ਗਿਆ ਪੁਆੜਾ।
ਮਮਤਾ ਨੇ ਜਿੱਤ….
ਜਨਤਾ ਜਨਾਰਧਨ ਬਹੁਤ ਬੜੀ ਹੈ,
ਜਿੱਤ ਕੇ ਉਹ ਚੋਣਾਂ ਭੁੱਲ ਗਿਆ ਸੀ।
ਬਣ ਬੈਠਾ ਤਾਨਾਸ਼ਾਹ ਉਹ ਸਾਡੇ ਉੱਤੇ ਹੀ,
ਪੈ ਗਿਆ ਭੁਲੇਖਾ ਉਹਨੂੰ ਕਿੰਨੀ ਖੁੱਲ ਸੀ।
ਛੱਡ ਰਾਜਨੀਤੀ ਨਹੀਓਂ ਰਾਸ ਜਾਪਦੀ,
ਹੋਰ ਕੋਈ ਲੱਭ ਲੈ ਸਹਾਰਾ।
ਮਮਤਾ ਨੇ ਜਿੱਤ…..
ਕਿਸਾਨ ਬੈਠੇ ਲੈ ਕੇ ਸਾਰਾ ਲਾਮ- ਲਸ਼ਕਰ,
ਤੈਨੂੰ ਭੋਰਾ ਭਰ ਸ਼ਰਮ ਨਾ ਆਈ।
ਰਾਜ ਤੇਰੇ ਵਿੱਚ ਹੋਈ ਮਾਰੋ-ਮਾਰ ਹੈ,
ਕਾਹਦੀ ਤੇਰੀ ਮੋਦੀਆ ਕਮਾਈ।
ਹਰ ਪਾਸਿਓਂ ਹਾਰ ਹੁਣ ਤੈਅ ਸਮਝੀਂ,
ਮਿਲਣਾ ਨੀ ਜਿੱਤ ਵਾਲ਼ਾ ਛੁਆਰਾ।
ਮਮਤਾ ਨੇ ਜਿੱਤ….
ਜਾਗੋ ਸਾਰੇ ਜਾਗੋ ਹੁਣ ਜਾਗ ਵੀ ਜਾਓ,
ਤਾਕਤ ਪਛਾਣ ਲਓ ਵੋਟ ਦੀ।
ਬੇਸਮਝਾਂ ਨੂੰ ਨਾਲ਼ੇ ਸਮਝਾ ਦਓ ਜੀ,
ਸੀਮਾ ਹੁੰਦੀ ਹਰ ਇੱਕ ਛੋਟ ਦੀ।
ਹੱਦਾਂ ਸੱਭ ਤੋੜ ਕਿਹਨੂੰ ਦੋਸ਼ ਦੇਵੇਂਗਾ,
ਆਪੇ ਪੈਰੀਂ ਮਾਰਿਆ ਕੁਹਾੜਾ।
ਮਮਤਾ ਨੇ ਜਿੱਤ….
ਰਾਜਤੰਤਰ ਨਹੀਂ ਇਹ ਲੋਕਤੰਤਰ ਹੈ,
ਸਾਬਿਤ ਕੀਤਾ ਹੈ ਬੰਗਾਲੀਆਂ ਨੇ।
ਘੁੰਮਦੇ ਨੇ ਲੀਡਰ ਜਹਾਜ਼ਾਂ ਵਿੱਚ ,
ਮਾਰਿਆ ਹੈ ਦੇਸ਼ ਨੂੰ ਕੰਗਾਲੀਆਂ ਨੇ।
ਇਨਕਲਾਬ ਲਿਆਂਦਾ ਹੈ ਕਿਸਾਨਾਂ ਨੇ,
ਇੱਕ ਵਾਰ ਫ਼ੇਰ ਤੋਂ ਦੁਬਾਰਾ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ
ਸੰ:9464633059