ਵੋਟਾਂ ਨਾਲੋਂ ਜ਼ਿਆਦਾ ਲੋਕਾਂ ਦੀ ਸਿਹਤ ਦਾ ਫ਼ਿਕਰ ਹੈ ਵਾਰਡ ਨੰ: 3 ਦੇ ਉਮੀਦਵਾਰ ਗੁਰਵਿੰਦਰ ਸੋਖਲ ਨੂੰ

ਫ਼ੋਟੋ : ਗੰਦਗੀ ਨਾਲ ਭਰੇ ਖੋਲੇ ਨੂੰ ਸਾਫ਼ ਕਰਕੇ ਖੁਸ਼ੀ ਜ਼ਾਹਿਰ ਕਰਦੇ ਹੋਏ ਉਮੀਦਵਾਰ ਗੁਰਵਿੰਦਰ ਸੋਖਲ, ਬਬਿਤਾ ਸੰਧੂ ਅਤੇ ਉਹਨਾਂ ਦੇ ਸਮਰਥਕ।

4 ਖੋਲਿਆ ਵਿਚੋਂ ਚੁਕਵਾਏ ਕੂੜ-ਕਰਕਟ ਦੇ ਢੇਰ – ਅਸ਼ੋਕ ਸੰਧੂ 

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਵਾਰਡ ਨੰ: 3 ਦੇ ਉਮੀਦਵਾਰ ਗੁਰਵਿੰਦਰ ਸੋਖਲ ਵੋਟਾਂ ਮੰਗਣ ਤੋਂ ਜ਼ਿਆਦਾ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ਵਿੱਚ ਜ਼ਿਆਦਾ ਵਿਅਸਤ ਨਜ਼ਰ ਆ ਰਹੇ ਹਨ। ਨਗਰ ਕੌਂਸਲਰ ਬਣਨ ਤੋਂ ਪਹਿਲਾਂ ਹੀ ਜਿਸ ਤਰੀਕੇ ਨਾਲ ਉਹ ਆਪਣੇ ਫਰਜ਼ ਨਿਭਾ ਰਹੇ ਹਨ ਉਹ ਕਾਬਿਲ-ਏ-ਤਾਰੀਫ਼ ਹਨ।

ਅੱਜ ਤੀਜੇ ਦਿਨ ਵੀ ਗੁਰਵਿੰਦਰ ਸੋਖਲ ਨੇ ਗੰਦਗੀ ਦੇ ਢੇਰ ਚੁਕਵਾ ਕੇ ਲੋਕਾਂ ਦੀਆਂ ਨਜ਼ਰਾਂ ਅਤੇ ਦਿਲੋ ਦਿਮਾਗ ਵਿੱਚ ਛਾ ਗਏ ਹਨ। ਲੋਕਾਂ ਨੇ ਦੱਸਿਆ ਕਿ ਹੋਰ ਉਮੀਦਵਾਰ ਵੀ ਵਾਰਡ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ ਪਰ ਕਿਸੇ ਨੇ ਵੀ ਲੰਬੇ ਸਮੇਂ ਤੋਂ ਲੱਗੇ ਗੰਦਗੀ ਦੇ ਢੇਰ ਨਹੀਂ ਚੁੱਕਵਾਏ। ਨੰਬਰਦਾਰ ਯੂਨੀਅਨ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਦੱਸਿਆ ਕਿ ਹੁਣ ਤੱਕ ਗੁਰਵਿੰਦਰ ਸੋਖਲ ਨੇ ਗੰਦਗੀ ਅਤੇ ਕੂੜੇ ਨਾਲ ਭਰੇ 4 ਖੋਲੇ ਸਾਫ਼ ਕਰਵਾਏ।

Previous articleਕਿਸਾਨਾਂ ਦੇ ਧਰਨੇ ’ਚ ਲੰਗਰ-ਪਾਣੀ ਦੀ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘ ਦੀ ਮੌਤ
Next articleਬਲਬੀਰ ਰਾਜੇਵਾਲ ਦਾ ਵੱਡਾ ਬਿਆਨ