ਵੋਟਰ ਜਾਗਰੂਕਤਾ ਲਈ ਆਨਲਾਇਨ ਮੁਕਾਬਲਾ ਅੱਜ – ਜੇਤੂਆਂ ਨੂੰ ਮਿਲਣਗੇ ਨਕਦ ਇਨਾਮ

ਫੋਟੋ ਕੈਪਸ਼ਨ- ਜਿਲਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ।

ਕਪੂਰਥਲਾ (ਹਰਜੀਤ ਸਿੰਘ ਵਿਰਕ)- ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ 14 ਦਸੰਬਰ ਨੂੰ ਸ਼ਾਮ 4.30 ਵਜੇ ਆਨਲਾਇਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਮਿਲੇਗਾ ਅਤੇ ਫੇਸਬੁੱਕ ਤੇ ਟਵਿੱਟਰ ਉੱਪਰ ਕੁਇਜ਼ ਦਾ ਲਿੰਕ 14 ਦਸੰਬਰ ਨੂੰ ਸ਼ਾਮ 4.20 ਵਜੇ ਸਾਂਝਾ ਕੀਤਾ ਜਾਵੇਗਾ।

ਜਿਲਾ ਚੋਣ ਅਫਸਰ ਨੇ ਕਿਹਾ ਕਿ ਦੂਜੇ ਪੜਾਅ ਤਹਿਤ ਮੁੱਖ ਚੋਣ ਅਫਸਰ, ਪੰਜਾਬ ਵਲੋਂ ਲੇਖ ਤੇ ਹੋਰ ਸੰਖੇਪ ਜਾਣਕਾਰੀ ਵਾਲੀਆਂ ਵੀਡੀਓਜ਼ ਵਧੀਕ ਮੁੱਖ ਚੋਣ ਅਫਸਰ ਵਲੋਂ ਫੇਸਬੁੱਕ ਰਾਹੀਂ ਸਾਂਝੇ ਕੀਤੇ ਲੇਖਾਂ ਵਿਚੋਂ ਹੀ ਹੋਵੇਗਾ ਅਤੇ ਇਸ ਵਿਚ ਕੇਵਲ ਚੋਣ ਸਾਖਰਤਾ ਕਲੱਬ ਦੇ ਮੈਂਬਰ ਸਕੂਲ ਹੀ ਭਾਗ ਲੈ ਸਕਦੇ ਹਨ। ਆਨਲਾਇਨ ਕੁਇਜ਼ ਦੇ ਜੇਤੂਆਂ ਨੂੰ ਪਹਿਲਾ ਇਨਾਮ 1500 ਰੁਪੈ, ਦੂਜਾ 1300 ਰੁਪੈ ਤੇ ਤੀਜਾ 1000 ਰੁਪੈ ਦਿੱਤਾ ਜਾਵੇਗਾ। ਜੇਕਰ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮੁੱਖ ਚੋਣ ਅਫਸਰ, ਦਫਤਰ ਦੀਆਂ ਹਦਾਇਤਾਂ ਮੁਤਾਬਿਕ ਕੁਇਜ਼ ਨਿਰਧਾਰਿਤ ਸਮੇਂ ਅੰਦਰ ਹੀ ਪੂਰਾ ਕਰਕੇ ਸਬਮਿਟ ਕਰਨਾ ਹੋਵੇਗਾ ਅਤੇ ਅਲਾਟ ਕੀਤੇ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਸਬਮਿਟ ਨਹੀਂ ਕੀਤਾ ਜਾ ਸਕੇਗਾ।

Previous article25 ਦਸੰਬਰ 2020 ਦਿਨ ਸ਼ੁਕਰਵਾਰ ਨੂੰ “ਮੰਨੂ ਸਿਮ੍ਰਤੀ ਦਹਿਨ” ਦਿਵਸ ਮਨਾਇਆ ਜਾ ਰਿਹਾ ਹੈ
Next articleਓ ਮੈਂ ਸੌ ਸਾਲ ਦਾ ਆਂ…..