ਵੈਸ਼ਨੋ ਦੇਵੀ ਯਾਤਰਾ ਲਈ ਪੁਲੀਸ ਤੇ ਸੀਆਰਪੀਐੱਫ ਅਮਲਾ ਤਾਇਨਾਤ

ਜੰਮੂ (ਸਮਾਜ ਵੀਕਲੀ): ਜੰਮੂ ਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਅਗਾਮੀ ਨਰਾਤਿਆਂ ਦੇ ਤਿਊਹਾਰ ਲਈ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਸਾਰੇ ਦਾਖਲਾ ਤੇ ਬਾਹਰ ਨਿਕਲਣ ਵਾਲੇ ਪੁਆਇੰਟਾਂ ’ਤੇ ਪੁਲੀਸ ਤੇ ਸੀਆਰਪੀਐੱਫ ਅਮਲੇ ਦੀ ਸ਼ਮੂਲੀਅਤ ਵਾਲੀ ਫੌਰੀ ਹਰਕਤ ਵਿੱਚ ਆਉਣ ਵਾਲੀਆਂ ਸਾਂਝੀਆਂ ਟੀਮਾਂ (ਕਿਊਆਰਟੀ) ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਉਪਰੋਕਤ ਫੈਸਲਾ ਕੱਟੜਾ ਵਿੱਚ ਊਧਮਪੁਰ-ਰਿਆਸੀ ਰੇਂਜ ਦੇ ਡੀਆਈਜੀ ਸੁਜੀਤ ਕੁਮਾਰ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ। ਵੈਸ਼ਨੂੰ ਦੇਵੀ ਮੰਦਿਰ ਦੇ ਦਰਸ਼ਨਾਂ ਲਈ ਆਉਣ ਵਾਲੇ ਯਾਤਰੂਆਂ ਲਈ ਕੱਟੜਾ ਬੇਸ ਕੈਂਪ ਹੈ। ਚੇਤੇ ਰਹੇ ਕਿ ਨਰਾਤਰੇ 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਤੇ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰਸਾਨੀ ਲਈ ਹੀ ਮੀਟਿੰਗ ਸੱਦੀ ਗਈ ਸੀ।

Previous articleGujarat records 1,175 more Covid cases, 11 deaths
Next articleਭਾਜਪਾ ਵੱਲੋਂ 35 ਉਮੀਦਵਾਰਾਂ ਦੀ ਸੂਚੀ ਜਾਰੀ