ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪ੍ਰਦੀਪ ਸਿੰਘ ਨੇ ਸਨੈਚ (ਝਟਕੇ ਨਾਲ ਵਜ਼ਨ) ਮੁਕਾਬਲੇ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਨੂੰ ਬਰਕਰਾਰ ਰੱਖਦਿਆਂ ਇਥੇ ਕੌਮੀ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੁਰਸ਼ 102 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਪ੍ਰਦੀਪ ਨੇ ਸਨੈਚ ਵਿੱਚ ਆਪਣੇ ਤੀਜੇ ਯਤਨ ਦੌਰਾਨ 151 ਕਿਲੋਗ੍ਰਾਮ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ। ਉਸ ਨੇ ਕਲੀਨ ਤੇ ਜਰਕ ਵਿੱਚ 195 ਕਿਲੋਗ੍ਰਾਮ ਦੇ ਨਾਲ ਕੁੱਲ 346 ਕਿਲੋ ਵਜ਼ਨ ਚੁੱਕਿਆ। ਸੈਨਾ ਦਾ ਸ਼ੁਭਮ (145 ਤੇ 180 ਕਿਲੋ) ਦੂਜੇ ਸਥਾਨ ’ਤੇ ਰਿਹਾ। ਪ੍ਰਦੀਪ ਨੇ ਪਿਛਲੇ ਸਾਲ ਚੀਨ ਵਿੱਚ ਹੋਈ ਓਲੰਪਿਕ ਕੁਆਲੀਫਾਈਂਗ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ ਕੁੱਲ 351 ਕਿਲੋ (150 ਤੇ 201 ਕਿਲੋ) ਵਜ਼ਨ ਚੁੱਕ ਕੇ ਤਿੰਨਾਂ ਵਰਗਾਂ ਵਿੱਚ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ ਸੀ।
96 ਕਿਲੋ ਭਾਰ ਵਰਗ ਵਿੱਚ ਵਿਕਾਸ ਠਾਕੁਰ ਨੇ ਸਨੈਚ ਵਿੱਚ 154 ਤੇ ਕਲੀਨ ਐਂਡ ਜਰਕ ਵਿੱਚ 192 ਕਿਲੋ ਦੇ ਨਾਲ ਕੁੱਲ 346 ਕਿਲੋ ਭਾਰ ਵਰਗ ’ਚ ਖਿਤਾਬ ਜਿੱਤਿਆ। ਮਹਿਲਾ 76 ਕਿਲੋ ਵਰਗ ਵਿੱਚ ਦੀਪਿਕਾ ਹਾਂਡਾ (92 ਤੇ 119 ਕਿਲੋ) ਕੁੱਲ 211 ਕਿਲੋ ਵਜ਼ਨ ਚੁੱਕ ਕੇ ਚੈਂਪੀਅਨ ਬਣੀ। 81 ਕਿਲੋ ਭਾਰ ਵਰਗ ਵਿੱਚ ਸ੍ਰਿਸ਼ਟੀ ਸਿੰਘ (93 ਤੇ 112) ਕੁੱਲ 205 ਕਿਲੋ ਵਜ਼ਨ ਨਾਲ ਸਿਖਰ ’ਤੇ ਰਹੀ।
Sports ਵੇਟਲਿਫਟਿੰਗ: ਪ੍ਰਦੀਪ ਨੇ ਸਰਵੋਤਮ ਪ੍ਰਦਰਸ਼ਨ ਨਾਲ ਸੋਨ ਤਗ਼ਮਾ ਜਿੱਤਿਆ