ਵੁਲਵਰਹੈੰਪਟਨ ਯੂ ਕੇ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਮਾਗਮ 31 ਮਈ ਦਿਨ ਐਤਵਾਰ ਨੂੰ

ਕੈਪਸ਼ਨ - ਹੈਡ ਗ੍ਰੰਥੀ ਗਿਆਨੀ ਕੁਲਵੰਤ ਸਿੰਘ

ਯੂ ਕੇ, 28 ਮਈ (ਸਮਾਜਵੀਕਲੀ)(ਚੁੰਬਰ) – ਗੁਰਦੁਆਰਾ ਗੁਰੂ ਕਾ ਨਿਵਾਸ (ਵੁਲਵਰਹੈੰਪਟਨ) ਵਿਖੇ ਸ਼ਹੀਦਾਂ ਦੇ ਸਿਰਤਾਜ ਪੰਜਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਮਹਾਨ ਸ਼ਹੀਦੀ ਸਮਾਗਮ 31 ਮਈ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾਏ ਜਾਣਗੇ। ਗੁਰੂ ਘਰ ਦੇ ਹੈਡ ਗ੍ਰੰਥੀ ਗਿਆਨੀ ਕੁਲਵੰਤ ਸਿੰਘ ਪ੍ਰੀਤ ਹੋਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂਘਰ ਵਿਖੇ ਸਵੇਰੇ 10 ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਕਥਾ ਅਤੇ ਗੁਰੂ ਘਰ ਦੇ ਹਜੂਰੀ ਰਾਗੀ ਜਥਾ ਭਾਈ ਸੁਬੇਗ ਸਿੰਘ ਵਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਗੁਰੂ ਘਰ ਦੇ ਪ੍ਰਧਾਨ ਸ. ਅਮਰੀਕ ਸਿੰਘ ਅਤੇ ਜਨਰਲ ਸਕੱਤਰ ਸ. ਸੁਖਜਿੰਦਰ ਸਿੰਘ ਹੋਰਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਾਰਾ ਪ੍ਰੋਗਰਾਮ ਇੰਟਰਨੈਟ ਤੇ ਲਾਈਵ ਸੰਗਤਾਂ ਸਰਵਣ ਕਰ ਸਕਦੀਆਂ ਹਨ। ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਯੂ ਕੇ ਦੇ ਗੁਰੂਘਰ ਹਾਲੇ ਤੱਕ ਸੰਗਤਾਂ ਲਈ ਪੂਰਨ ਤੌਰ ਤੇ ਖੁੱਲ੍ਹੇ ਨਹੀਂ ਹਨ। ਇਸ ਕਰਕੇ ਸਾਰੀਆਂ ਸੰਗਤਾਂ ਘਰ ਬੈਠ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨ ਤੇ ਆਪਣੀ ਸ਼ਰਧਾ ਦੇ ਫੁੱਲ ਸਤਿਗੁਰੁਾਂ ਨੂੰ ਭੇਟ ਕਰਨ।

Previous articleMedical ethics at stake during Corona
Next articleCONTRIBUTION BY INTERNATIONAL SHOOTER GAURI SHEORAN IN COVID-19 PANDEMIC