ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਆਨਲਾਈਨ ਤੀਜਾ ਹਫ਼ਤਾਵਾਰੀ ਕਵੀ ਦਰਬਾਰ ਕਰਵਾਇਆ ਗਿਆ |

 

ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਮਿਤੀ 4.2.2021 ਨੂੰ  ਮੀਡੀਆਂ ਪ੍ਰਵਾਜ਼ ਚੈਨਲ ਦੁਆਰਾ ਡਾ.ਕੁਲਦੀਪ ਸਿੰਘ ਦੀਪ ਜੀ ਦੀ ਅਤੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੇ ਪ੍ਰਧਾਨ ਮੈਡਮ ਨਿਰਮਲ ਕੌਰ ਕੋਟਲਾ ਜੀ ਦੀ ਅਗਵਾਈ ਵਿੱਚ ਨਵੀਆਂ ਕਲਮਾਂ ਦਾ ਤੀਜਾ ਕਵੀ ਦਰਬਾਰ  ਕਰਵਾਇਆ ਗਿਆ।ਇਸ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਅਮਨਦੀਪ ਕੌਰ ਜੋਗਾ ਨੇ  ਨਿਭਾਈ। ਪ੍ਰਬੰਧ ਮੈਡਮ ਸਤਿੰਦਰ ਜੀਤ ਕੌਰ ਕਾਹਲੋਂ ਨੇ ਕੀਤਾ|
ਇਸ ਵਿੱਚ ਭਾਗ ਲੈਣ ਵਾਲੀਆਂ ਕਵਿੱਤਰੀਆਂ ਸੁਰਜੀਤ ਕੌਰ ਭੋਗਪੁਰ, ਅਮਰਜੀਤ ਕੌਰ ਮੋਰਿੰਡਾ, ਰਣਜੀਤ ਕੌਰ ਰਈਆ, ਅਮਨਦੀਪ ਕੌਰ ਜੋਗਾ, ਗੁਰਸ਼ਰਨ ਕੌਰ ਦੇਵਗੁਣ, ਮਨਦੀਪ ਕੌਰ ਰਿੰਪੀ, ਹਰਪ੍ਰੀਤ ਕੌਰ ਸਿੰਮੀ, ਕੈਲਾਸ਼ ਠਾਕੁਰ,ਕੁਲਵਿੰਦਰ ਕੰਵਲ ,ਮਨਦੀਪ ਕੌਰ ਪ੍ਰੀਤ,  ਵੀਰਪਾਲ ਕੌਰ, ਕੰਵਲਪ੍ਰੀਤ ਥਿੰਦ ਹਨ।
ਸੁਰਜੀਤ ਕੌਰ ਭੋਗਪੁਰ ਨੇ “ਉਠੋ ਜਾਗੋ ਹੋਇਆ ਸਵੇਰਾ” ਅਮਰਜੀਤ ਕੌਰ ਮੋਰਿੰਡਾ ਨੇ ਆਪਣੀ  ਗ਼ਜ਼ਲ ਨਾਲ ਖੂਬ ਰੰਗ ਬਨਿਆ ਰਣਜੀਤ ਕੌਰ ਰਈਆ  ਨੇ “ਚੜਦੀ  ਕਲਾ”ਗੁਰਸ਼ਰਨ ਕੌਰ ਦੇਵਗੁਣ ਨੇ “ਘੋਲ ਹੈ ਜ਼ਿੰਦਗੀ “ਕੈਲਾਸ਼ ਠਾਕੁਰ ਨੇ “ਛਿੱਟ ਕੁ ਚਾਨਣ”ਮਨਦੀਪ ਕੌਰ ਪ੍ਰੀਤ ਨੇ” ਗੁਰੂ ਗੋਬਿੰਦ ਸਿੰਘ ਜੀ” ਵੀਰਪਾਲ ਕੌਰ ਕਮਲ ਨੇ “ਕੁਦਰਤ”ਮਨਦੀਪ ਰਿੰਪੀ ਨੇ “ਦਿੱਲੀ ਬਾਰਡਰਾਂ ਨੂੰ”ਅਮਨਦੀਪ ਕੌਰ ਜੋਗਾ ਨੇ” ਕਲਮਾਂ ਵਾਲਿਓ”ਰਚਨਾਵਾਂ ਪੇਸ਼ ਕੀਤੀਆਂ|
ਇਸ ਕਵੀ ਦਰਬਾਰ ਦੇ ਜਿਆਦਾਤਰ ਰੰਗ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਨ। ਅੰਤ ਵਿੱਚ ਕੁਲਦੀਪ ਸਿੰਘ ਦੀਪ ਅਤੇ ਨਿਰਮਲ ਕੌਰ ਕੋਟਲਾ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ |
Previous articleUN General Assembly president receives Covid vaccine
Next articleਦਾਨੇਵਾਲ ਦਰਬਾਰ ਬਾਬਾ ਮਸਤ ਵਲੀ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਲਈ ਦਿੱਤਾ ਜਾ ਰਿਹਾ ਸ਼ਗਨ