ਵਿਸ਼ਵ ਕਰਾਟੇ ਫੈਡਰੇਸ਼ਨ ਵੱਲੋਂ ਭਾਰਤੀ ਐਸੋੋਸੀਏਸ਼ਨ ਦੀ ਮਾਨਤਾ ਰੱਦ

ਨਵੀਂ ਦਿੱਲੀ (ਸਮਾਜਵੀਕਲੀ):  ਵਿਸ਼ਵ ਕਰਾਟੇ ਫੈਡਰੇਸ਼ਨ(ਡਬਲਿਊ ਕੇ ਐਫ) ਨੇ ਬੀਤੇ ਵਰ੍ਹੇ ਚੋਣਾਂ ਦੌਰਾਨ ਵਿਸ਼ਵ ਸੰਸਥਾ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਭਾਰਤੀ ਕਰਾਟੇ ਐਸੋਸੀਏਸ਼ਨ ਦੀ ਮਾਨਤਾ ਅਸਥਾਈ ਤੌਰ ’ਤੇ ਤੁਰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ। ਡਬਲਿਊ ਕੇ ਐਫ ਨੇ ਕਿਹਾ ਕਿ ਜਾਂਚ ਮਗਰੋਂ ਇਹ ਫੈਸਲਾ ਕੀਤਾ ਗਿਆ ਹੈ। ਡਬਲਿਊ ਕੇ ਐਫ ਪ੍ਰਮੁੱਖ ਐਂਟੋਨੀਓ ਐਸਪੀਨੋਸ ਨੇ ਭਾਰਤੀ ਕਰਾਟੇ ਐਸੋਸੀਏਸ਼ਨ ਦੇ ਮੁਖੀ ਹਰੀ ਪ੍ਰਸਾਦ ਪਟਨਾਇਕ ਨੂੰ ਪੱਤਰ ਰਾਹੀਂ ਇਹ ਜਾਣਕਾਰੀ ਦਿੱਤੀ।

Previous articleਸਰਕਾਰ ਨੇ ਪੈਟਰੋਲ-ਡੀਜ਼ਲ ਦੇ ਭਾਅ ਤੇ ਕਰੋਨਾ ਨੂੰ ਅਣਲੌਕ ਕੀਤਾ: ਰਾਹੁਲ
Next articleਕੇਂਦਰੀ ਕੈਬਨਿਟ ਦੇ ਫ਼ੈਸਲੇ: ਆਰਬੀਆਈ ਕਰੇਗਾ ਸਹਿਕਾਰੀ ਬੈਂਕਾਂ ਦੀ ਨਿਗਰਾਨੀ; ਓਬੀਸੀ ਕਮਿਸ਼ਨ ਦਾ ਕਾਰਜਕਾਲ ਵਧਾਇਆ