ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਵਿਸ਼ਵ ਏਡਜ ਦਿਵਸ ਤੇ ਲੋਕਾਂ ਨੂੰ ਐਚ. ਆਈ. ਵੀ./ ਏਡਜ ਦੇ ਬਾਰੇ ਜਾਗਰੂਕ ਕਰਨ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਕ ਸੈਮੀਨਰ ਗਲੋਬਲ ਏਕਤਾ , ਸਾਝਾ ਜਿਮੇਵਾਰੀ ਵਿਸ਼ੇ ਤਹਿਤ ਕਰਵਾਇਆ ਗਿਆ । ਸੈਮੀਨਰ ਨੂੰ ਸੰਬੋਧਨ ਕਰਦਿਆ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਸਰਬੰਸ ਕੋਰ ਨੇ ਦੱਸਿਆ ਕਿ ਐਚ. ਐਈ. ਵੀ./ ਏਡਜ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਸਾਲ 1988 ਤੋ ਹਰ ਸਾਲ ਇਕ ਦਸੰਬਰ ਵਿਸ਼ਵ ਏਡਜ ਦਿਵਸ ਵੱਜੋ ਮਨਾਇਆ ਜਾਦਾ ਹੈ ।
ਯੂਨੀਸੇਫ ਦੀ ਰਿਪੋਟ ਮੁਤਾਬਿਕ ਸੰਸਾਰ ਵਿੱਚ ਐਚ. ਆਈ. ਵੀ. /ਏਡਜ ਤੋ ਸਭ ਤੋ ਜਿਆਦਾ 10ਤੋ 19 ਸਾਲ ਦੇ ਕਿਸੋਰ ਪੀੜਤ ਹਨ , ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ । ਐਚ. ਆਈ. ਵੀ. ਕੀ ਹੈ ਅਤੇ ਕਿਸ ਤਰਾਂ ਫੈਲਦਾ ਹੈ ਬਾਰੇ ਦੱਸਿਆ ਉਹਨਾਂ ਕਿਹਾ ਇਹ ਇਕ ਵਾਇਰਸ ਹੈ ਜੋ ਕਿ ਮਰੀਜ ਦੇ ਖੂਨ , ਮਨੱਖੀ ਵੀਰਜ , ਯੋਨੀ ਦੇ ਤਰਲ ਪਦਾਰਥ , ਜਾਂ ਗਰਭਵਤੀ ਮਾਂ ਅਤੇ ਉਸ ਦੇ ਦੁੱਧ ਪੀਣ ਵਾਲੇ ਬੱਚੋ ਰਾਹੀ ਫੈਲਦੀ ਹੈ ਅਤੇ ਬਿਮਾਰੀ ਦਾ ਕਾਰਨ ਬਣਦਾ ਹੈ । ਇਸ ਤੋ ਬਚਾਂਅ ਲਈ ਅਣ ਸੁਰੱਖਿਅਤ ਸੰਭੋਗ , ਐਚ. ਆਈ. ਵੀ.ਗਰੱਸਤ ਖੂਨ ਚੜਾਉਣ, ਸੂਈਆਂ ਸੁਰੰਜਾਂ ਦੀ ਸਾਝੀ ਵਰਤੋ ਤੋ ਪਰਹੇਜ ਕਰਨਾ ਚਾਹੀਦਾ ਹੈ ।
ਇਲਾਜ ਬਾਰੇ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਨੈਸ਼ਨਲ ਏਡਜ ਕੰਟਰੋਲ ਸੰਸਥਾਂ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਵੱਲੋ ਪ੍ਰਭਵਿਤ ਮਰੀਜਾਂ ਦੀ ਜਾਂਚ ਕਰਨ ਉਪਰੰਤ ਸਾਰੇ ਜਿਲਾਂ ਹਸਪਤਾਲਾ ਏ.ਆਰ.ਟੀ. ਸੈਟਰਾਂ ਵਿੱਚ ਇਲਾਜ ਦੀ ਸਹੂਲਤਾਂ ਉਪਲੱਬਧ ਹੈ , ਜੋ ਐਚ.ਆਈ. ਵੀ. ਤੋ ਪ੍ਰਭਾਵਿਤ ਵਿਆਕਤੀਆਂ ਦਾ ਜੀਵਨ ਨੂੰ ਕੁੱਝ ਪੱਧਰ ਤੱਕ ਸੁਖਾਲਾ ਅਤੇ ਲੰਬਾਂ ਬਣਾਉਦਾ ਹੈ । ਪਰ ਫਿਰ ਵੀ ਇਸ ਦਾ ਪੂਰਨ ਇਲਾਜ ਜਾਗਰੂਕਤਾ ਹੀ ਹੈ ।
ਇਸ ਸੈਮੀਨਾਰ ਵਿੱਚ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਵਿਚਾਰ ਸਾਝੇ ਕਰਦੇ ਹੋਏ ਦੱਸਿਆ ਕਿ ਐਚ ਆਈ ਵੀ / ਏਡਜ ਦੀ ਲਾਗ ਬਾਰੇ ਸਮਾਜ ਵਿ4ਚ ਕਈ ਤਰਾਂ ਦੇ ਭਰਮ ਹਨ ਜਿਸ ਕਰਕੇ ਇਹਨਾਂ ਮਰੀਜਾਂ ਨਾਲ ਭੇਜ ਭਾਵ ਕੀਤਾ ਜਾਦਾ ਰਿਹਾ ਹੈ । ਏਡਜ ਇਕੱਠੇ ਰਹਿਣ ਖਾਣਪੀਣ ਖੇਡਣ ਅਤੇ ਮੱਛਰ ਦੇ ਕੱਟਣ ਨਾਲ ਨਹੀ ਹੁੰਦਾ ਅਤੇ ਇਹ ਬਿਮਾਰੀ ਉਪਰੋਕਤ ਚਾਰ ਕਾਰਨਾ ਕਰਕੇ ਹੀ ਹੁੰਦੀ ਹੈ । ਸੈਮੀਨਰ ਵਿੱਚ ਪ੍ਰਿਸ਼ੀਪਲ ਤ੍ਰਿਸ਼ਲਾ ਦੇਵੀ ,ਮਨਮੀਤ ਕੋਰ , ਅਮਨਦੀਪ ਸਿੰਘ , ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ,ਨਿਸ਼ਾ ਰਾਣੀ ਆਦਿ ਹਾਜਰ ਸਨ ।