(ਸਮਾਜ ਵੀਕਲੀ): ਸ੍ਰੀਲੰਕਾ ਵਿਚ ਲੋਕ ਸੜਕਾਂ ਉਤੇ ਨਿਕਲ ਰਾਸ਼ਟਰਪਤੀ ਤੋਂ ਅਸਤੀਫ਼ਾ ਮੰਗ ਰਹੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵੱਲੋਂ ਐਮਰਜੈਂਸੀ ਲਾਏ ਜਾਣ ਮਗਰੋਂ ਮੁਜ਼ਾਹਰੇ ਰੋਕਣ ਲਈ ਕਰਫਿਊ ਵੀ ਲਾਇਆ ਗਿਆ ਹੈ। ਐਤਵਾਰ ਰੋਸ ਪ੍ਰਦਰਸ਼ਨ ਤਿੱਖੇ ਹੋਣ ’ਤੇ ਸਰਕਾਰ ਨੇ 15 ਘੰਟੇ ਲਈ ਸੋਸ਼ਲ ਮੀਡੀਆ ਬੰਦ ਕਰ ਦਿੱਤਾ। ਲੋਕਾਂ ਨੇ ਕਰਫ਼ਿਊ ਦੀ ਪਰਵਾਹ ਨਹੀਂ ਕੀਤੀ ਤੇ ਰੋਸ ਪ੍ਰਦਰਸ਼ਨ ਜਾਰੀ ਰੱਖੇ। ਸ੍ਰੀਲੰਕਾ ਵਿਚ ਤੇਲ ਤੇ ਗੈਸ ਸਟੇਸ਼ਨਾਂ ਅੱਗੇ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਇਸ ਤੋਂ ਇਲਾਵਾ ਬਿਜਲੀ ਦੇ ਵੀ ਲੰਮੇ ਕੱਟ ਲੱਗ ਰਹੇ ਹਨ। ਰਾਸ਼ਟਰਪਤੀ ਰਾਜਪਕਸੇ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਸੰਕਟ ਲਈ ਉਹ ਨਹੀਂ ਬਲਕਿ ਮਹਾਮਾਰੀ ਜ਼ਿੰਮੇਵਾਰ ਹੈ। ਇਸ ਕਾਰਨ ਦੇਸ਼ ਨੂੰ ਸੈਰ-ਸਪਾਟੇ ਤੋਂ ਮਿਲਦਾ ਮਾਲੀਆ ਡੁੱਬ ਗਿਆ ਤੇ ਆਰਥਿਕ ਸੰਕਟ ਪੈਦਾ ਹੋਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly