ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਹਲਕੇ ਦੇ ਪਿੰਡ ਫਰੀਦ ਸਰਾਏ ਵਿਖੇ ਚੱਲ ਰਹੇ ਗਲੀਆਂ , ਨਾਲੀਆਂ ਤੇ ਛੱਪੜ ਆਦਿ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ । ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਲਖਬੀਰ ਸਿੰਘ ਸਮੇਤ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਚੀਮਾ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਉਪਰੰਤ ਵਿਧਾਇਕ ਚੀਮਾ ਵਲੋਂ ਪਿੰਡ ਵਾਸੀਆਂ ਨਾਲ ਬੈਠਕ ਕੀਤੀ ਗਈ ਅਤੇ ਵਿਚਾਰ ਵਟਾਂਦਰਾ ਕੀਤਾ ।
ਇਸ ਮੌਕੇ ਤੇ ਵਿਧਾਇਕ ਚੀਮਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਪਿੰਡਾਂ ਅੰਦਰ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਉੰਨਾ ਦੱਸਿਆ ਕਿ ਚ ਜਲਦ ਪਿੰਡ ਅੰਦਰ ਬੱਚਿਆਂ ਦੇ ਖੇਡਣ ਲਈ ਪਾਰਕ ਦਾ ਨਿਰਮਾਣ ਕਰਵਾਇਆ ਜਾਏਗਾ ਅਤੇ ਜਰੂਰਤ ਲੋਕਾਂ ਲਈ ਕਲੋਨੀ ਕੱਟ ਕੇ ਪਲਾਟ ਵਿਤਰਿਤ ਕੀਤੇ ਜਾਣਗੇ । ਉੰਨਾ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਵੀ ਪਿੰਡ ਦੇ ਵਿਕਾਸ ਕਾਰਜਾਂ ਲਈ ਹੋਰ ਵੀ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਪਿੰਡ ਦੇ ਸਰਪੰਚ ਲਖਬੀਰ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਾਡੇ ਪਿੰਡ ਨੂੰ ਸਦਾ ਹੀ ਅਣਗੌਲਿਆਂ ਹੀ ਕੀਤਾ ਗਿਆ ਹੈ ਅਤੇ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ ।
ਬੀਤੇ ਕਰੀਬ 25 ਸਾਲ ਪਹਿਲੇ ਮੌਕੇ ਤੇ ਵਿਧਾਇਕ ਸਵ ਗੁਰਮੇਲ ਸਿੰਘ ਚੀਮਾ ਜੀ ਵੱਲੋਂ ਪਿੰਡ ਗਲੀਆਂ ਨਾਲੀਆਂ, ਸੜਕਾਂ ਆਦਿ ਦੇ ਨਿਰਮਾਣ ਕਾਰਜ ਕਰਵਾਏ ਗਏ ਸਨ ਅਤੇ ਹੁਣ ਵਿਧਾਇਕ ਨਵਤੇਜ ਸਿੰਘ ਨੇ ਸਾਡੇ ਪਿੰਡ ਦੀ ਬਾਹ ਫੜੀ ਹੈ । ਉੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਜਲਦ ਹੀ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਮਾਗਰੋ ਪਿੰਡ ਨੂੰ ਦਿੱਖ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਤੇ ਸੁਰਜੀਤ ਸਿੰਘ ਸਦੁਵਾਲ ਬਲਾਕ ਸੰਮਤੀ ਮੈਂਬਰ, ਸਰਪੰਚ ਹਰਬੀਰ ਸਿੰਘ ਸ਼ਤਾਬਗੜ, ਗੁਰਮੁਖ ਸਿੰਘ ਸਰਪੰਚ ਜੱਬੋਵਾਲ , ਜਸਵੰਤ ਸਿੰਘ ਸ਼ਤਾਬਗੜ ,ਮੈਂਬਰ ਦਰਸ਼ਨ ਸਿੰਘ , ਮੈਂਬਰ ਮਨਜਿੰਦਰ ਸਿੰਘ, ਸਲਵਿੰਦਰ ਸਿੰਘ ਭਾਰਜ, ਮਨਪ੍ਰੀਤ ਸਿੰਘ, ਸੁਰਤੀ ਰਾਮ ਚੌਂਕੀਦਾਰ ,ਮੰਗਲ ਸਿੰਘ, ਸੁਖਦੇਵ ਸਿੰਘ, ਗਿਆਨ ਸਿੰਘ, ਜਗੀਰ ਸਿੰਘ ਫੋਜੀ, ਸਰੂਪ ਸਿੰਘ ,ਪ੍ਰਗਟ ਸਿੰਘ ,ਸੇਵਾ ਸਿੰਘ ,ਜਗੀਰ ਰਾਮ, ਕੁਲਦੀਪ ਕੀਪਾ , ਸੁੱਖਾ , ਗੁਰਨਾਮ ਸਿੰਘ ਲਾਡੀ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਿਰ ਸਨ।