4 ਕਿੱਲਿਆਂ ਦੇ ਖੇਡ ਸਟੇਡੀਅਮ ਤੇ ਖਰਚੇ ਜਾਣਗੇ 1 ਕਰੋਡ਼ 60 ਲੱਖ
ਆਧੁਨਿਕ ਲਾਈਟ , ਸੜਕ , ਅਤੇ ਵੱਡੇ ਪੁਲ ਦਾ ਵੀ ਕੀਤਾ ਉਦਘਾਟਨ
ਸ਼ਾਮਚੁਰਾਸੀ, (ਸਮਾਜ ਵੀਕਲੀ) (ਕੁਲਦੀਪ ਚੁੰਬਰ )- ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਕਸਬਾ ਸ਼ਾਮਚੁਰਾਸੀ ਨੂੰ ਵੱਡੀ ਖੇਡ ਸਹੂਲਤ ਦਿੰਦਿਆਂ ਅੱਜ ਇੱਥੇ ਆਧੁਨਿਕ ਸਟੇਡੀਅਮ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ । ਜਿਸ ਸੰਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਇਲਾਕੇ ਦੀ ਚਿਰੋਕਣੀ ਮੰਗ ਸੀ ਕਿ ਇੱਥੇ ਕੋਈ ਵੱਡਾ ਖੇਡ ਸਟੇਡੀਅਮ ਸਥਾਪਤ ਕੀਤਾ ਜਾਵੇ । ਮੌਜੂਦਾ ਪੰਜਾਬ ਸਰਕਾਰ ਵੱਲੋਂ ਇੱਥੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ ਨਾਮ ਤੇ 4 ਕਿੱਲਿਆਂ ਵਿੱਚ ਵੱਡਾ ਖੇਡ ਸਟੇਡੀਅਮ ਸਥਾਪਤ ਕੀਤਾ ਜਾ ਰਿਹਾ ਹੈ l
ਜਿਸ ਦਾ ਅੱਜ ਰਸਮੀ ਤੌਰ ਤੇ ਕੰਮ ਸ਼ੁਰੂ ਕਰਵਾਉਣ ਲਈ ਨੀਂਹ ਪੱਥਰ ਰੱਖਿਆ ਗਿਆ l ਸਬੰਧਤ ਵਿਭਾਗ ਮੁਤਾਬਕ ਇਸ ਸਟੇਡੀਅਮ ਤੇ ਲਗਭਗ 1ਕਰੋੜ 60 ਲੱਖ ਖਰਚੇ ਜਾਣਗੇ ਜੋ ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਹੋਵੇਗਾ l ਇਸ ਤੋਂ ਪਹਿਲਾਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਸ਼ਾਮ ਚੁਰਾਸੀ ਸਬ ਤਹਿਸੀਲ/ ਰੋਜ਼ਾ ਬਾਬਾ ਸ਼ਾਮੀ ਸ਼ਾਹ ਵਿਖੇ ਇਕ ਆਧੁਨਿਕ ਲਾਈਟ ਜਿਸ ਦੇ 7 ਲੱਖ ਦੇ ਕਰੀਬ ਖਰਚਿਆ ਗਿਆ , ਦਾ ਉਦਘਾਟਨ, ਸ਼ਾਮੀ ਸ਼ਾਹ ਸਬ ਤਹਿਸੀਲ ਲਿੰਕ ਰੋਡ ਦਾ ਉਦਘਾਟਨ ਅਤੇ ਸ਼ਾਮ ਚੁਰਾਸੀ ਚੋਅ ਤੇ ਬਣਾਏ ਗਏ 65 ਲੱਖ ਦੀ ਲਾਗਤ ਨਾਲ ਨਵੇਂ ਪੁਲ ਦਾ ਵੀ ਉਦਘਾਟਨ ਕੀਤਾ ।
ਇਸ ਮੌਕੇ ਤੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆਂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਹਲਕਾ ਸ਼ਾਮਚੁਰਾਸੀ ਸਮੇਤ ਪੰਜਾਬ ਦੇ ਵਿਕਾਸ ਲਈ ਅਜਿਹੀਆਂ ਸਕੀਮਾਂ ਬਣਾਈਆਂ ਹਨ, ਜਿਨ੍ਹਾਂ ਨਾਲ ਲੋਕਾਂ ਦਾ ਜੀਵਨ ਪੱਧਰ ਹੋਰ ਸੌਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚੁਰਾਸੀ ਨੂੰ ਨਮੂਨੇ ਦਾ ਹਲਕਾ ਬਣਾਉਣ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਕਸਬਾ ਸਾਮਚੁਰਾਸੀ ਸਮੇਤ ਹਲਕੇ ਦੇ ਸਾਰੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ।
ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਸ੍ਰੀ ਸੌਰਵ ਆਦੀਆ, ਨਗਰ ਕੌਂਸਲ ਸ਼ਾਮਚੁਰਾਸੀ ਦੇ ਪ੍ਰਧਾਨ ਡਾ. ਨਿਰਮਲ ਕੁਮਾਰ, ਉੱਪ ਪ੍ਰਧਾਨ ਕੁਲਜੀਤ ਸਿੰਘ ਹੁੰਦਲ, ਕੌਂਸਲਰ ਬਲਜਿੰਦਰ ਕੌਰ, ਕੌਂਸਲਰ ਹਰਭਜਨ ਕੌਰ, ਕੌਂਸਲਰ ਮਨਜੀਤ ਕੌਰ, ਰਜਿੰਦਰ ਸਿੰਘ ਐਕਸੀਅਨ ਪੀ ਡਬਲਯੂ ਡੀ, ਐਸ ਡੀ ਓ ਰਜਿੰਦਰ ਕੁਮਾਰ, ਰਜਿੰਦਰ ਸਿੰਘ ਜੇ ਈ, ਬਾਬਾ ਪਿ੍ਰਥੀ ਸਿੰਘ ਬਾਲੀ, ਅਸ਼ੋਕ ਕੁਮਾਰ ਸਰਪੰਚ ਕਾਣੇ, ਪਰਮਜੀਤ ਰਾਜੂ ਤਲਵੰਡੀ ਅਰਾਈਆਂ, ਇੰਦਰਪਾਲ ਸਿੰਘ ਸੁਮਨ , ਅਸ਼ੋਕ ਕੁਮਾਰ ਸਾਬਕਾ ਡੀ ਐਸ ਪੀ, ਨੀਤੂ ਰਾਣੀ ਉੱਪ ਚੇਅਰਮੈਨ, ਮੇਜਰ ਇਕਬਾਲ ਸਿੰਘ, ਸਰਵਣ ਸਿੰਘ ਸਰਪੰਚ ਤਲਵੰਡੀ, ਪ੍ਰਿਤਪਾਲ ਸਿੰਘ ਬਡਾਲਾ ਮਾਹੀ, ਧਰਮਪਾਲ ਸਰਪੰਚ ਪੰਡੋਰੀ ਫੰਗੂੜੇ, ਸੁਖਵਿੰਦਰ ਸਿੰਘ ਸੰਮਤੀ ਦਲਜਿੰਦਰ ਸੋਹਲ , ਸਾਬਕਾ ਐੱਮ ਸੀ ਪ੍ਰੇਮ ਕੁਮਾਰ , ਪਰਮਜੀਤ ਪੰਮਾ ਬਡਾਲਾ ਮਾਹੀ ਮੈਂਬਰ ਵੀ ਸ਼ਾਮਿਲ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly