ਵਿਦੇਸ਼ ਜਾਣਾ

ਕਿਸ਼ਨਾ ਸ਼ਰਮਾ

(ਸਮਾਜ ਵੀਕਲੀ)

ਕਿਉਂ ਤੁਰ ਚੱਲਿਓ ਵਿਦੇਸ਼ ਵੇ ਸੱਜਣਾ ਮੈਨੂੰ ਛੱਡ ਇਕੱਲੀ
ਬਾਲ ਕਿਵੇਂ ਪੜਾਵਾਂ ਗੇ ਕਮਲਿਏ, ਅਪਣੇ ਦੇਸ਼ ਦੀ ਨਹੀਂ ਤਸੱਲੀ

ਨਾ ਕਰ ਝੋਰਾ , ਸ਼ੇਰ ਦਿਲ ਸਜਣੀ, ਤੈਨੂੰ ਵੀ ਮੈਂ ਲੈ ਜਾਂਵਾਂ ਗਾ
ਬੇਬੇ ਬਾਪੂ , ਦੋਵਾਂ ਨੂੰ ਸੁਖ ਲੱਦੇ ਝੂਲੇ , ਮੈਂ ਛੇਤੀ ਪਾਵਾਂ ਗਾ
ਦੇਸ਼ ਨਿਕਾਲਾ ਲੈਣਾ ਹੈ ਚੰਗਾ , ਅਪਣੇ ਦੇਸ਼ ਦਾ ਭਵਿੱਖ ਹੈ ਮੰਦਾ
ਕੁਝ ਗੱਲਾਂ ਸਾਂਝੀਆਂ ਅੱਜ ਕਰਿਏ , ਬਹੁਤਾ ਕਹਿਣਾ ਨਹੀਂ ਹੈ ਚੰਗਾ

ਮੁਫ਼ਤ ਵਾਲ਼ਾ ਚੱਕਰ ਮੈਂ ਨਹੀਂ ਅਪਨਾਓਣਾ
ਮੈਂ ਮੰਗਤਾ ਬਣ ਕੇ ਨਹੀਂ ਹੈ ਜਿਉਣਾਂ
ਦੁੱਖ ਦੀ ਗੱਲ ਹੈ , ਪੰਜਾਬੀ ਮੰਗਤੇ ਬਣ ਕੇ , ਹੈ ਜਿਉਣਾਂ ਚਹੁੰਦੇ
ਮੁਫ਼ਤ ਵਾਲ਼ਾ ਉੱਲੂ ਜਿਸ ਦਾ ਬੋਲੇ,ਉਸੇ ਨੂੰ ਵੋਟ ਹੈ ਪਾਉਂਦੇ
ਮੈਂ ਨੂੰ ਲਗਦਾ ਹੈ ਇੱਥੇ ਅੰਬਾਨੀ , ਅੰਡਾਨੀ ਰਹਿਣ ਗੇ
ਨਾਲ ਉੰਨਾਂ ਦੇ ਮਰੀ -ਜ਼ਮੀਰ -ਲੋਕ ਰਹਿਣ ਗੇ

ਅਮੀਰਾਂ ਦੇ ਬੱਚੇ ਡਾਕਟਰ ਇੰਜੀਨੀਅਰ ਹੋਣਗੇ
ਬਾਕੀ ਕੁੱਲੀ ਗੁੱਲੀ ਜੁੱਲੀ ਲਈ ਮੇਹਤਾਜ ਹੋਂਣ ਗੇ
ਸਰਕਾਰੀ ਸਕੂਲ, ਹਸਪਤਾਲ ਸਬ ਚੱਕੇ ਜਾਣ ਗੇ
ਸਿਖਿਆ , ਇਲਾਜ ,ਬਹੁਤ ਮਹਿੰਗੇ ਹੋ ਜਾਣ ਗੇ

ਪੜ੍ਹ ਲਿਖ ਕੇ ਵੀ ਇੱਥੇ ਕੋਈ ਮੁੱਲ ਨਹੀਂ ਪੈਂਦਾ
ਇਸੇ ਲਈ ਤਾਂ ਵਿਦੇਸ਼ ਨੂੰ ਹੈ ਜਾਨਾਂ ਪੈਂਦਾ

ਸਭ ਪੰਜਾਬੀਆਂ ਨੇ ਵਿਦੇਸ਼ਾਂ ਨੂੰ ਤੁਰ ਜਾਣਾ
ਇੱਥੇ ਨਹੀਂ ਰਹਿਣਾ ਕੋਈ ਬੁੱਧੀਜੀਵੀ ਸਿਆਣਾ

ਭੱਠ ਖੇੜਿਆਂ ਦਾ ਹੈ ਹੁਣ , ਅੜੀਏੱ ਰਹਿਣਾ
ਚੰਗਾ ਹੈ ਉਣ ਵਿਦੇਸਾਂ ਵਿੱਚ ਜਾ ਰਹਿਣਾ

ਅਪਣੇ ਦੇਸ਼ ਨੂੰ ਛੱਡਣਾ , ਕਮਲਿਏ ਹੈ ਤਾਂ ਔਖਾ
ਪਰ ਮੰਗਤੇ ਬਣ ਕੇ ਵੀ ਜਿਉਣਾ ਨਹੀਂ ਹੈ ਸੌਖਾ

ਵਿਦੇਸ਼ ਜਾ , ਅੜੀਏ ਆਪਾਂ ਸੱਚੀ ਕਿਰਤ ਕਰਾਂ ਗੇ
ਬਾਬੇ ਗੁਰੂ ਨਾਨਕ ਜੀ ਨੂੰ ਯਾਦ ਕਰਕੇ ਵੰਡ ਛਕਾਂਗੇ
ਜਿੱਥੇ ਕਦਰ ਨਾ ਹੋਵੇ ਉਹ ਥਾਂ ਛੱਡ ਜਾਈਏ
ਚਾਣਕੱਯ-ਨਿਤੀ ਨੂੰ ਸਦਾ ਹੀ ਅਪਣਾਈਏ

ਕਿਸ਼ਨਾ ਸ਼ਰਮਾ
ਸੰਗਰੂਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਕਰੀਰਾਂ
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ