ਵਿਦੇਸ਼ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਉੜਾਪੜ : ਪਿੰਡ ਮਾਲੋ ਮਜਾਰਾ ਦੇ ਨੌਜਵਾਨ ਦੀ ਵਿਦੇਸ਼ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਚੰਗੇ ਦਿਨਾਂ ਦੀ ਆਸ ਲੈ ਕੇ ਉਕਤ ਨੌਜਵਾਨ ਮਨਜਿੰਦਰ ਸਿੰਘ (26) ਪੁੱਤਰ ਸੁਖਦੇਵ ਸਿੰਘ ਕਰੀਬ 6 ਸਾਲ ਪਹਿਲਾਂ ਦੁਬਈ ਗਿਆ ਸੀ। ਬੀਤੇ ਦਿਨੀਂ ਮਨਜਿੰਦਰ ਸਿੰਘ ਕੰਮ ਤੋਂ ਪਰਤ ਕੇ ਆਪਣੇ ਕਮਰੇ ‘ਚ ਆ ਕੇ ਸੌ ਗਿਆ। ਜਦੋਂ ਅਗਲੇ ਦਿਨ ਸਵੇਰੇ ਉਸ ਦੇ ਪਿਤਾ ਨੇ ਉਸ ਨੂੰ ਕੰਮ ‘ਤੇ ਜਾਣ ਲਈ ਉਠਾਇਆ ਪਰ ਨਹੀਂ ਉਠਿਆ ਤਾਂ ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ।

ਡਾਕਟਰਾਂ ਅਨੁਸਾਰ ਨੌਜਵਾਨ ਦੀ ਮੌਤ ਦਿਮਾਗ ਦੀ ਨਾੜੀ ਫਟਣ ਨਾਲ ਹੋਈ ਹੈ। ਮਿ੍ਤਕ ਦੇ ਪਿਤਾ ਆਪਣੇ ਪੁੱਤਰ ਦੀ ਡੱਬਾ ਬੰਦ ਲਾਸ਼ ਖੁਦ ਵਿਦੇਸ਼ ਤੋਂ ਲੈ ਕੇ ਪਿੰਡ ਪੁੱਜੇ। ਇਸ ਘਟਨਾ ਨਾਲ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਮਿ੍ਤਕ ਮਨਜਿੰਦਰ ਸਿੰਘ ਦਾ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

Previous articleਭਾਜਪਾ ਦੇ ਥੰਮ੍ਹ ਮੰਨੇ ਜਾਂਦੇ ਤਿੰਨ ਕੌਂਸਲਰ ਨੇ ਫੜਿਆ ਕਾਂਗਰਸ ਦਾ ‘ਹੱਥ’
Next articleGr Noida Authority demands more amount for plots bought years back