ਨਵੀਂ ਦਿੱਲੀ (ਸਮਾਜ ਵੀਕਲੀ):ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਬਾਹਰਲੇ ਮੁਲਕਾਂ ਤੋਂ ਆ ਰਹੀ ਮਦਦ ਸੂਬਿਆਂ ਨੂੰ ਵੰਡੀ ਜਾ ਰਹੀ ਹੈ ਤਾਂ ਕਿ ਉਹ ਮਹਾਮਾਰੀ ਦੇ ਸੰਕਟ ਨਾਲ ਨਜਿੱਠ ਸਕਣ। ਮੰਤਰਾਲੇ ਨੇ ਦੱਸਿਆ ਕਿ ਹਰ ਸੂਬੇ ਦੀ ਲੋੜ ਮੁਤਾਬਕ, 24 ਵੱਖ-ਵੱਖ ਵਰਗਾਂ ਦੀ ਸਮੱਗਰੀ ਕਈ ਸੂਬਿਆਂ ਦੀਆਂ 86 ਸੰਸਥਾਵਾਂ ਨੂੰ ਵੰਡੀ ਗਈ ਹੈ। ਇਨ੍ਹਾਂ ਵਸਤਾਂ ਦੀ ਗਿਣਤੀ 40 ਲੱਖ ਹੈ। ਉਪਕਰਨਾਂ ਵਿਚ ਬਾਈਪੈਪ ਮਸ਼ੀਨਾਂ, ਆਕਸੀਜਨ ਉਪਕਰਨ, ਰੈਮਡੇਸਿਵਿਰ ਤੇ ਹੋਰ ਦਵਾਈਆਂ, ਪੀਪੀਈ ਕਿੱਟਾਂ ਆਦਿ ਸ਼ਾਮਲ ਹਨ।
ਮੰਤਰਾਲੇ ਨੇ ਕਿਹਾ ਕਿ ਆ ਰਹੀ ਮਦਦ ਜ਼ਿਆਦਾ ਨਹੀਂ ਹੈ। ਇਸ ਲਈ ਜਿੱਥੇ ਜ਼ਿਆਦਾ ਲੋੜ ਹੈ ਉੱਥੇ ਹੀ ਮਦਦ ਭੇਜੀ ਜਾ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਦਿੱਲੀ, ਮਹਾਰਾਸ਼ਟਰ, ਯੂਪੀ, ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਤਾਮਿਲਨਾਡੂ, ਪੱਛਮੀ ਬੰਗਾਲ, ਅਸਾਮ, ਕੇਰਲਾ ਤੇ ਕਰਨਾਟਕ ਨੂੰ ਮਦਦ ਵੰਡੀ ਗਈ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਮਦਦ ਭੇਜੀ ਗਈ ਹੈ। ਵਿਦੇਸ਼ ਮੰਤਰਾਲੇ ਤੇ ਰੈੱਡ ਕਰਾਸ ਸੁਸਾਇਟੀ ਬਾਹਰੋਂ ਆ ਰਹੀ ਮਦਦ ਸੰਭਾਲ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly