ਵਿਦੇਸ਼ਾਂ ਤੋਂ ਆਏ ਭਾਰਤੀ ਘਰਾਂ ਅੰਦਰ ਨਿਗਰਾਨੀ ਹੇਠ ਰੱਖੇ

ਨੰਗਲ- ਸਿਹਤ ਵਿਭਾਗ ਦੀ ਟੀਮ ਨੇ ਅੱਜ ਇਲਾਕੇ ਵਿੱਚ ਵਿਦੇਸ਼ ਤੋਂ ਆਏ ਹੋਏ ਲਗਭਗ 40 ਲੋਕਾਂ ਨੂੰ ਜ਼ੇਰੇ ਨਿਗਰਾਨੀ ਰੱਖਿਆ ਤੇ ਇਨ੍ਹਾਂ ਨੂੰ ਕੁਝ ਦਿਨ ਆਪਣੇ ਘਰਾਂ ਵਿਚ ਹੀ ਅਲੱਗ-ਥਲੱਗ ਰਹਿਣ ਦੇ ਨਿਰਦੇਸ਼ ਦਿੱਤੇ। ਸਿਵਲ ਹਸਪਾਤਲ ਨੰਗਲ ਦੇ ਐੱਸਐੱਮਓ ਡਾ਼ ਨਰੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਸਰਜਨ ਰੋਪੜ ਵੱਲੋਂ ਇਲਾਕੇ ਵਿੱਚ ਵਿਦੇਸ਼ ਤੋਂ ਆਏ ਲਗਪਗ 40 ਲੋਕਾਂ ਬਾਰੇ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਡਾ. ਸੰਦੀਪ ਅਤੇ ਉਨ੍ਹਾਂ ਨਾਲ ਗਈ ਹੋਈ ਟੀਮ ਇਨ੍ਹਾਂ ਨੌਜਵਾਨਾਂ ਦੇ ਘਰ ਘਰ ਜਾ ਕੇ ਇਨ੍ਹਾਂ ਦੀ ਜਾਂਚ ਵੀ ਕਰ ਰਹੇ ਹਨ ਤੇ ਇਨ੍ਹਾਂ ਲੋਕਾਂ ਨੂੰ ਘਰ ਵਿਚ ਹੀ ਕੁਝ ਦਿਨਾਂ ਲਈ ਅਲੱਗ ਥਲੱਗ ਰਹਿਣ ਦੇ ਨਿਰਦੇਸ਼ ਦੇ ਰਹੇ ਹਨ।

Previous articleਕੀ ਲੋਕਾਂ ਨੂੰ ਜ਼ਬਰੀ ਘਰਾਂ ‘ਚ ਰੱਖਣ ਲਈ ਰੂਸ ਨੇ ਸੜਕਾਂ ‘ਤੇ ਛੱਡੇ 800 ਸ਼ੇਰ ?
Next articleਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਅਗਲੇ ਹੁਕਮਾਂ ਤੱਕ ਮੁਕੰਮਲ ਕਰਫਿਊ