(ਸਮਾਜ ਵੀਕਲੀ)
ਕੱਠੇ ਹੋ ਗਏ ਕਿਸਾਨ ਤੇ ਮਜ਼ਦੂਰ ਸਾਰੇ ਵੇ,
ਮੋਦੀ ਸਰਕਾਰ ਮੁਰਦਾਬਾਦ ਦੇ ਲਾਉਦੇ ਨਾਆਰੇ ਵੇ ,
ਸਾਰੀਆ ਸਟੇਟਾ ਵਿਰੋਧ ਕਰਦੀਆੰ ਗੱਲ ਨੀ ਮਾਲਵੇ ਦੁਆਬੇ ਦੀ
ਸੜਕਾਂ ਤੇ ਰੋਲ ਕੇ ਕਰ ਦਿੱਤੀ ਬੇਕਦਰੀ ਅੰਨਦਾਤੇ ਸਾਡੇ ਦੀ
ਨਾ ਕਰ ਤੂੰ ਮਨ ਆਈਆਂ ਮੰਨ ਲਾ ਕਹਿਣਾ ਵੇ,
ਕਾਲੇ ਕਾਨੂੰਨਾਂ ਕਰਦੇ ਰੱਦ ਮੋਦੀਆ ਨਹੀ ਤਾਂ ਤੈਨੂੰ ਪਛਤਾਉਣਾ ਪੈਣਾ ਏ,
ਦਿੱਲੀ ਵੱਲ ਵਧਾਉਦੇ ਕਦਮ ਆੳਦੇ ਆ ਬੱਚੇ ,ਬੁੱਢੇ ,ਤੇ ਜਵਾਨ ਵੇ,
ਰੋਟੀ ਟੁੱਕ ਤੇ ਖੇਤਾ ਚ ਫਸਲਾਂ ਨੂੰ ਸਾਭਦੀ ਆ ਘਰੇ ਰਕਾਨ ਵੇ ,
ਬਹੁਤ ਚੁੱਪ ਚਾਪ ਰਹਿਕੇ ਜੁਲਮ ਸਹਿ ਲੇ ਜਾਲਮ ਸਰਕਾਰਾ ਦੇ
ਵੈਰੀ ਦੇ ਵੈਰੀ ਬਣਗੇ ਸੱਚੇ ਯਾਰ ਨੇ ਬਣਗੇ ਯਾਰਾ ਦੇ
ਉਹਨਾਂ ਦੇ ਬੁਲੰਦ ਹੌਸਲਿਆ ਨੇ ਤਖਤ ਦਿੱਲੀ ਦਾ ਪਲਟਾਉਣਾ ਵੇ,
ਕਾਲੇ ਕਾਨੂੰਨਾਂ ਨੂੰ ਕਰਦੇ ਰੱਦ ਮੋਦੀਆ ਨਹੀ ਤਾਂ ਤੈਨੂੰ ਪਛਤਾਉਣਾ ਪੈਣਾ ਏ
ਮੈ ਪੜਿਆ ਅੱਜ ਤਕੜੇ ਟਰਾਲੀ ਇਨਕਲਾਬੀ ਅਖਬਾਰ ਵੇ,
ਪੁੱਤ ਦਸਮੇਸ਼ ਪਿਤਾ ਦੇ ਮਰਨ ਮਾਰਨ ਨੂੰ ਰਹਿੰਦੇ ਨੇ ਤਿਆਰ ਵੇ,
ਪਿਰਤੀ ਹੋਰੀ ਕਹਿੰਦੇ ਲਾਤੋ ਕੇ ਬੂਤ ਬਾਤੋ ਸੇ ਨਹੀਂ ਮਾਣਤੇ
26 ਜਨਵਰੀ ਨੂੰ ਸੇਰੋ ਵਾਲੀਆ ਨੇ ਧੋਣ ਤੇ ਰੱਖ ਗੋਡਾ ਮਾਰ ਮੁਕਾਉਣਾ ਵੇ
ਕਾਲੇ ਕਾਨੂੰਨਾਂ ਨੂੰ ਕਰਦੇ ਰੱਦ ਮੋਦੀਆ ਨਹੀ ਤਾਂ ਤੈਨੂੰ ਪਛਤਾਉਣਾ ਪੈਣਾ ਏ
ਪਿਰਤੀ ਸ਼ੇਰੋਂ
ਜਿਲਾ ਸੰਗਰੂਰ