(ਸਮਾਜ ਵੀਕਲੀ)
ਵਾਤਾਵਰਨ ਕਈ ਪ੍ਰਕਾਰ ਦਾ ਹੁੰਦਾ ਹੈ,ਪਰ ਇੱਥੇ ਦੋ ਪ੍ਰਕਾਰ ਦੇ ਵਾਤਾਵਰਨ ਪ੍ਰਮੁੱਖ ਹਨ ਕੁਦਰਤੀ ਵਾਤਾਵਰਨ, ਸਮਾਜਿਕ ਵਾਤਾਵਰਣ,ਕਿਉੰਕਿ ਕੁਦਰਤੀ ਵਾਤਾਵਰਨ ਦਾ ਪ੍ਰਭਾਵ ਹੀ ਸਮਾਜਿਕ ਮਾਨਵ ਅਤੇ ਜੀਵ ਜੰਤੂਆਂ ਉੱਤੇ ਪੈਂਦਾ ਹੈ।ਹਰ ਕੁਦਰਤੀ ਸੋਮੇ ਦੀ ਘਾਟ ਦਾ ਅਸਰ ਮਾਨਵਤਾ ਨੂੰ ਭੋਗਣਾ ਪੈਂਦਾ ਹੈ। ਕੁਦਰਤੀ ਵਾਤਾਵਰਨ ਵਿੱਚ ਸਮੁੱਚਾ ਜੀਵ ਜਗਤ ਅਤੇ ਸਾਰਾ ਬ੍ਰਹਿਮੰਡ ਆ ਜਾਂਦਾ ਹੈ,ਜਿਸਦੀ ਹੋਂਦ ਕੁਦਰਤੀ ਉਤਪੱਤੀ ਹੈ ਅਤੇ ਮਾਨਵਤਾ ਦਾ ਫਰਜ਼ ਇਸ ਦੀ ਸਾਂਭ ਸੰਭਾਲ ਕਰਨਾ ਹੈ ਤਾਂ ਕਿ ਸਦੀਆ ਤੱਕ ਸਾਡੀਆ ਪੀੜ੍ਹੀਆਂ ਕੁਦਰਤੀ ਖ਼ਜ਼ਾਨਿਆਂ ਦੀ ਘਾਟ ਦਾ ਸੰਤਾਪ ਨਾ ਭੋਗ ਸਕਣ,ਕੁਦਰਤ ਦੀ ਸਿਰਜੀ ਸ੍ਰਿਸ਼ਟੀ ਸਾਡੇ ਲਈ ਅਨਮੋਲ ਦਾਤ ਹੈ ਜਿਸ ਵਿੱਚੋਂ ਬਹੁਮੁੱਲੇ ਖਜ਼ਾਨੇ ਸਾਨੂੰ ਮਿਲੇ ਹਨ ਜਿਵੇਂ ਹਵਾਂ, ਪਾਣੀ, ਬਨਸਪਤੀ,ਜੀਵ ਜੰਤੂ ਜੋਂ ਸਾਡੇ ਜੀਵਨ ਦੀ ਪ੍ਰਮੁੱਖ ਲੋੜ ਹਨ,ਇਹਨਾ ਬਿਨਾ ਜੀਵਨ ਨਿਰਬਾਹ ਕਰਨਾ ਅਸੰਭਵ ਹੈ।ਸੋ ਸਾਨੂੰ ਸਭ ਨੂੰ ਰਲ਼ ਮਿਲ਼ ਕੇ ਇਸ ਅਮੁੱਲ ਦਾਤ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਇਹਨਾ ਕੁਦਰਤੀ ਸੋਮਿਆ ਦਾ ਲੁਤਫ਼ ਉਠਾਉਂਦੇ ਹੋਏ ਇਸ ਨੂੰ ਚਿਰਸਥਾਈ ਜੀਵਿਤ ਰੱਖ ਸਕੀਏ।
ਮੋਨਿਕਾ ਲਿਖਾਰੀ।
ਜਲਾਲਾਬਾਦ ਪੱਛਮੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly