ਵਾਤਾਵਰਣ ਬਚਾਈਏ

(ਸਮਾਜ ਵੀਕਲੀ)

ਜੀਵਨ ਜੇ ਖੁਸ਼ਹਾਲ ਬਣਾਉਣਾ,
ਆਓ ਰਲ ਕੇ ਵਿਉਂਤ ਬਣਾਈਏ,
ਰੁੱਖਾਂ ਨਾਲ਼ ਸਜਾ ਕੇ ਧਰਤੀ,
ਪਿਆਰਾ ਵਾਤਾਵਰਣ ਬਚਾਈਏ।
ਖ਼ਤਰੇ ਦੇ ਵਿੱਚ ਕੁਦਰਤ ਆਈ,
ਅਜ੍ਹੇ ਵੀ ਵਕਤ ਬਚਾ ਲਓ ਭਾਈ।
ਕੂੜੇ ਨੂੰ ਨਾ ਅੱਗ ਲਗਾਓ,
ਵਰਤੋਂ ਸੂਝ ਤੇ ਖਾਦ ਬਣਾਓ।
ਕੂੜੇਦਾਨ ਦੀ ਵਰਤੋਂ ਕਰਕੇ,
ਗੰਦਗੀ ਤੋਂ ਪੱਲਾ ਛੁਡਵਾਈਏ।
ਰੁੱਖਾਂ ਨਾਲ਼ ਸਜਾ ਕੇ ਧਰਤੀ,
ਪਿਆਰਾ ਵਾਤਾਵਰਣ ਬਚਾਈਏ।
ਸੋਹਣੇ ਰੁੱਖਾਂ ਨੂੰ ਨਾ ਕੱਟੋ,
ਵੱਧ ਤੋਂ ਵੱਧ ਲਗਾਓ ਜੀ,
ਪੰਛੀਆਂ ਦੇ ਇਹ ਰੈਨ ਬਸੇਰੇ,
ਰਲ -ਮਿਲ ਆਣ ਬਚਾਓ ਜੀ।
ਪਸ਼ੂ -ਪੰਛੀਆਂ ਦੀ ਸੰਪੱਤੀ ਦਾ,
ਨਾ…. ਕਦੇ ਉਜਾੜਾ ਪਾਈਏ,
ਰੁੱਖਾਂ ਨਾਲ਼ ਸਜਾ ਕੇ ਧਰਤੀ,
ਪਿਆਰਾ ਵਾਤਾਵਰਣ ਬਚਾਈਏ।
ਚਾਹੁੰਦੇ ਜੇ ਉਪਜਾਊ ਭੂਮੀ,
ਦੇਸੀ ਰੂੜੀ ਪਾਓ ਵੀਰੋ,
ਰਸਾਇਣਿਕ ਖਾਦਾਂ ਨੂੰ ਨਾ ਵਰਤੋ,
ਆਰਗੈਨਿਕ ਫ਼ਸਲ ਉਗਾਓ ਵੀਰੋ,
ਜੇਕਰ ਧੂਆਂ ਛੱਡਦੇ ਵਾਹਨ,
ਸਮੇ-ਸਮੇ ਸਰਵਿਸ ਕਰਵਾਈਏ,
ਰੁੱਖਾਂ ਨਾਲ਼ ਸਜਾ ਕੇ ਧਰਤੀ ,
ਪਿਆਰਾ ਵਾਤਾਵਰਣ ਬਚਾਈਏ।
ਨਦੀਆਂ – ਨਾਲੇ ਕਰੋ ਨਾ ਗੰਦੇ,
ਨਹੀਂ ਤੇ ਹਾਲ ਹੋਵਣਗੇ ਮੰਦੇ,
ਪਲਾਸਟਿਕ ਨੂੰ ‘ਉਮਾ’ ਬਾਏ-ਬਾਏ ਕਹਿ ਕੇ,
ਖੁਸ਼ ਰਹੀਏ ਸ਼ੁੱਧ ਭੋਜਨ ਖਾਈਏ,
ਰੁੱਖਾਂ ਨਾਲ਼ ਸਜਾ ਕੇ ਧਰਤੀ,
ਪਿਆਰਾ ਵਾਤਾਵਰਣ ਬਚਾਈਏ।

ਉਮਾ ਕਮਲ
ਤਲਵਾੜਾ
ਮੋਬਾਇਲ 9465573989

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਭ ’ਤੇ ਮੇਹਰਾਂ ਕਰਨ ਵਾਲੇ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ ਭਾਈ ਮੇਹਰ ਚੰਦ ਜੀ
Next articleਗਜ਼ਲ