ਵਾਡਰਾ ਦੀ ਜ਼ਮਾਨਤ ਬਾਰੇ ਸੁਣਵਾਈ ਅੱਜ

ਦਿੱਲੀ ਹਾਈ ਕੋਰਟ ਭਲਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨੇੜਲੇ ਰਿਸ਼ਤੇਦਾਰ ਤੇ ਕਾਰੋਬਾਰੀ ਰੌਬਰਟ ਵਾਡਰਾ ਨੂੰ ਮਨੀ ਲਾਂਡਰਿੰਗ ਕੇਸ ਵਿਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਨ ਬਾਰੇ ਸੁਣਵਾਈ ਕਰੇਗਾ। ਇਸ ਸਬੰਧੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਵਿਚ ਅਰਜ਼ੀ ਦਾਖ਼ਲ ਕੀਤੀ ਹੋਈ ਹੈ। ਈਡੀ ਦਾ ਦਾਅਵਾ ਹੈ ਕਿ ਵਾਡਰਾ ਨੇ ਜਾਂਚ ਦੌਰਾਨ ਸਹਿਯੋਗ ਨਹੀਂ ਕੀਤਾ ਤੇ ਸਬੂਤਾਂ ਨਾਲ ਵੀ ਛੇੜਛਾੜ ਦੀ ਸੰਭਾਵਨਾ ਹੈ। ਵਾਡਰਾ ਦੀ ਕੰਪਨੀ ਦੇ ਮੁਲਾਜ਼ਮ ਮਨੋਜ ਅਰੋੜਾ ਦੀ ਵੀ ਅਗਾਊਂ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

Previous articleਵਿਸ਼ਵ ਕੱਪ ਵਿੱਚ ਚੰਗੀਆਂ ਵਿਕਟਾਂ ਮਿਲਣ ਦੀ ਉਮੀਦ: ਜਡੇਜਾ
Next articleਸਿਵਲ ਹਸਪਤਾਲ ’ਚ ਲੱਖਾਂ ਦਾ ਘੁਟਾਲਾ, ਰਿਕਾਰਡ ਗਾਇਬ