ਵਾਂਗ ਕੁਦਰਤ ਦੇ

(ਸਮਾਜ ਵੀਕਲੀ)

ਵਾਂਗ ਕੁਦਰਤ ਦੇ ਮਾਂ ਨੇ ਸੀ
ਮੈਨੂੰ ਗਲ ਨਾਲ ਲਾਇਆ
ਮੈਂ ਨਾ ਮਾਂ। ਰੱਖੀ ਨਾਂ ਮੈਂ ਛਾਂ
ਬੂਟਾ ਆਪਣੇ ਵਹਿੜੇ ਚ ਕਦੇ
ਕੋਈ ਨਹੀਂ ਉਗਾਇਆ

ਟੁੱਟੀ ਸਾਹਾਂ ਦੀ ਡੋਰੀ ਤਰਸਾਂ
ਹਵਾਵਾਂ ਠੰਡੀਆਂ ਨੂੰ
ਪਲ ਵਿੱਚ ਮਹਾਮਾਰੀ ਨੇ
ਮੈਨੂੰ ਆਣ ਜਗਾਇਆ

ਆਪੇ ਹੀ ਗਲ ਘੁਟ ਲਿਆ
ਵਿਰਾਨਾ ਪਾ ਕੇ ਮੈਂ
ਇਹ ਮੇਰੇ ਹੀ ਗੁਨਾਹ ਨੇ
ਮੈਂ ਕਦੇ ਸਮਝ ਨਹੀਂ ਪਾਇਆ

ਕਦੇ ਅੰਨ ਸੜਕਾਂ ਤੇ ਰੋਲਿਆ
ਕੀਤਾ ਅੰਨ ਦਾਤੇ ਦਾ ਅਪਮਾਨ
ਘਰੋਂ ਕੱਡ ਬਜ਼ੁਰਗਾਂ ਨੂੰ
ਠੰਡ ਵਿੱਚ ਮਰਵਾਇਆ

ਹੱਕਦਾਰ ਨਹੀਂ ਮਾਫ਼ੀ ਦਾ ਹੁਣ
ਬਦਨਸੀਬ ਭਾਰਤ ਹਾਂ “ਰਾਜ”
ਜਿੰਨੇ ਮਾਸੂਮ ਕੌਮਾਂ ਨੂੰ
ਧਰਮ ਦੇ ਨਾਂ ਤੇ ਜਲਾਇਆ।

– ਜਸਵਿੰਦਰ ਕੌਰ (ਰਾਜ)

Previous articleਵੈਕਸੀਨ: ਸੂਬਿਆਂ ਤੇ ਯੂਟੀਜ਼ ਕੋਲ ਅਜੇ ਵੀ 72 ਲੱਖ ਤੋਂ ਵੱਧ ਡੋਜ਼ ਮੌਜੂਦ
Next articleWill the nation remember two lakh fifty thousand citizens who died due to Covid ?