(ਸਮਾਜ ਵੀਕਲੀ)
ਇਹ ਯਾਦਾਂ ਵਤਨੋਂ ਪਾਰ ਦੀਆਂ,
ਜੋ ਸਨ ਵਿਚਾਲੇ ਮਾਰਦੀਆਂ।
ਕਿਉਂ ਲੱਗੇ ਕੰਡੇ ਤਾਰਾਂ ਨੂੰ,
ਦਿਨ ਰਾਤ ਜੋ ਦੁੱਖ ਸਹਾਰ ਦੀਆ।
ਇਹ ਯਾਦਾਂ ਵਤਨੋਂ ਪਾਰ ਦੀਆਂ,
ਜੋ ਸਨ ਵਿਚਾਲੇ ………
ਹਰ ਦਮ ਇੱਕਠੇ ਰਹਿੰਦੇ ਸੀ,
ਇੱਕੋ ਨੂਰ ਪਏ ਸੱਦਦੇਂ ਸੀ।
ਅੱਜ ਅੱਲ੍ਹਾ ਰਾਮ ਕਿਉਂ ਦੂਰ ਹੋਏ,
ਟੁੱਟੀਆ ਬਾਹਵਾਂ ਪਿਆਰ ਦੀਆਂ,
ਇਹ ਯਾਦਾਂ ਵਤਨੋਂ ਪਾਰ ਦੀਆਂ।
ਜੋ ਸਨ ਵਿਚਾਲੇ……..
ਉਹ ਵੀ ਪੁੱਤ ਮਾਵਾਂ ਦੇ ਜਾਏ ਸੀ,
ਅੱਖਾਂ ਥੱਕ ਗੀਆ ਨਾ ਆਏ ਸੀ।
ਜਖ਼ਮ ਅੱਲੇ ਪੀੜਾਂ ਪੈਂਦੀਆਂ ਨੇ,
ਹਾਏ ਦਰਦਾਂ ਨੂੰ ਸਹਾਰ ਦੀਆਂ।
ਇਹ ਯਾਦਾਂ ਵਤਨੋਂ ਪਾਰ ਦੀਆਂ,
ਸਨ ਵਿਚਾਲੇ………
ਉਹ ਸਮਾਂ ਕਦੇ ਮੁੜ ਆਵੇ ਨਾ,
ਕੋਈ ਦੂਰ ਆਪਣਿਆਂ ਤੋਂ ਜਾਵੇ ਨਾ।
ਇਹ ਵਤਨ ਸਾਡਾ ਉਹ ਉਹਨਾਂ ਦਾ,
ਡਿੱਗ ਜਾਣ ਇੱਟਾਂ ਦੀਵਾਰ ਦੀਆਂ।
ਇਹ ਯਾਦਾਂ ਵਤਨੋਂ ਪਾਰ ਦੀਆਂ,
ਜੋ ਸਨ ਵਿਚਾਲੇ……….
ਨਾ ਕਸੂਰ ਸੀ ਭੋਲ੍ਹੇ ਲੋਕਾਂ ਦਾ,
ਸੀ ਲਹੂ ਪੀਣੀਆਂ ਜੋਕਾਂ ਦਾ।
ਪੱਤੋ, ਜੋ ਅੱਜ ਵੀ ਗੱਲਾਂ ਕਰਦੀਆਂ ਨੇ,
ਵਿੱਚ ਭਰਾਵਾਂ ਖਾਰ ਦੀਆਂ।
ਇਹ ਯਾਦਾਂ ਵਤਨੋਂ ਪਾਰ ਦੀਆਂ,
ਜੋ ਸਨ ਵਿਚਾਲੇ ਮਾਰਦੀਆਂ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly