ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜੀਫੇ ਵਿੱਚ 63.91 ਕਰੋੜ ਦਾ ਘੁਟਾਲਾ ਰਾਜ ਪ੍ਰਬੰਧ ਵਿਚ ਫੈਲੇ ਭ੍ਰਿਸ਼ਟਾਚਾਰ ਦਾ ਜਿਊਂਦਾ-ਜਾਗਦਾ ਸਬੂਤ ਤੇ ਸਰਕਾਰਾਂ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਦਾ ਸੂਚਕ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਬਲਾਕ ਕਪੂਰਥਲਾ -3 ਦੇ ਪ੍ਰਧਾਨ ਵਿਕਰਮ ਕੁਮਾਰ ਅਤੇ ਸਕੱਤਰ ਰਾਜਬੀਰ ਸਿੰਘ ਨੇ ਕੀਤਾ । ਓਹਨਾਂ ਸਪਸ਼ਟ ਕੀਤਾ ਕਿ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਲਈ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਵਜੀਫਿਆਂ ਵਿੱਚ ਘਪਲਾ ਕਰਨ ਵਾਲੇ ਮੰਤਰੀ / ਸਿਆਸਤਦਾਨ ਸਿੱਖਿਆ ਦੇ ਭਵਿੱਖ ਲਈ ਗੰਭੀਰ ਖਤਰਾ ਹਨ। ਅਧਿਆਪਕ ਆਗੂਆਂ ਨੇ ਤਰਕ ਦਿੱਤਾ ਕਿ ਵਿਦਿਆਰਥੀ ਵਜੀਫਿਆਂ ਵਿੱਚ ਘਪਲੇ ਦਾ ਸਿੱਧਾ ਸਬੰਧ ਰਾਜ ਪ੍ਰਬੰਧ ਦੀ ਨਾਕਾਮੀ ਤੇ ਬੇਲਗਾਮ ਅਫਸਰਸ਼ਾਹੀ ਨਾਲ ਹੈ। ਡੀ. ਟੀ.ਐਫ. ਵਜੀਫਾ ਘੁਟਾਲੇ ਦੀ ਜਾਂਚ ਜਲਦ ਮੁਕੰਮਲ ਕਰਕੇ ਦੋਸ਼ੀਆਂ ਲਈ ਸਜਾਵਾਂ ਦੀ ਮੰਗ ਕਰਦੀ ਹੈ ।
HOME ਵਜੀਫਾ ਘੋਟਾਲਾ ਵਿਦਿਆਰਥੀ ਵਿਰੋਧੀ ਨੀਤੀਆਂ ਦਾ ਸੂਚਕ : ਡੀ. ਟੀ.ਐਫ.