ਵਖ਼ਤ ਨੂੰ ਧੱਕਾ

ਮਾਸਟਰ ਸੰਜੀਵ ਧਰਮਾਣੀ
(ਸਮਾਜ ਵੀਕਲੀ)
ਘਰ ਦਾ ਬੂਹਾ ਖੜਕਾਇਆ ਤਾਂ ਅੱਗਿਓਂ ਕਮਜ਼ੋਰ ਜਿਹੀ ਆਵਾਜ਼ ਆਈ ,  ” ਲੰਘ ਆਓ ” । ਸਾਹਮਣੇ ਇੱਕ ਬਜ਼ੁਰਗ ਮੰਜੇ ‘ਤੇ ਲੇਟਿਆ ਹੋਇਆ ਸੀ। ਮੈਂ ਦੁਆ – ਸਲਾਮ ਕੀਤੀ। ਬਜ਼ੁਰਗ ਨੇ ਹਲੀਮੀ ਨਾਲ ਧੀਮੀ ਆਵਾਜ਼ ਵਿੱਚ ਪੁੱਛਿਆ , ” ਮੈਂ ਪਛਾਣਿਆ ਨਹੀਂ ! ਪੁੱਤਰ ” ।  ਫੇਰ ਮੈਂ  ਮਰਦਮਸ਼ੁਮਾਰੀ ਸਬੰਧੀ ਲੱਗੀ ਆਪਣੀ ਡਿਊਟੀ ਸਬੰਧੀ ਬਜ਼ੁਰਗ ਨੂੰ ਚਾਨਣਾ ਪਾਇਆ। ਕੋਲ ਪਈ ਇੱਕ ਕੁਰਸੀ ‘ਤੇ ਬੈਠ ਕੇ ਮੈਂ ਉਨ੍ਹਾਂ ਬਜ਼ੁਰਗ ਜੀ ਪਾਸੋਂ ਕੁਝ ਗੱਲਾਂ ਰਾਹੀਂ ਅੰਕੜੇ ਪ੍ਰਾਪਤ ਕੀਤੇ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਪਤਨੀ ਕੁਝ ਵਰ੍ਹੇ ਪਹਿਲਾਂ ਸਵਰਗ ਸਿਧਾਰ ਚੁੱਕੀ ਸੀ , ਵੱਡੀ ਬੇਟੀ ਵਿਆਹ ਕੇ ਵਿਦੇਸ਼ ਚਲੀ ਗਈ ਅਤੇ ਲੜਕਾ ਆਪਣੇ ਪਰਿਵਾਰ ਨਾਲ ਸ਼ਹਿਰ ਰਹਿ ਰਿਹਾ ਹੈ।  ਅੱਗੇ ਗੱਲ ਤੋਰਦਿਆਂ ਬਜ਼ੁਰਗ ਨੇ ਦੱਸਿਆ , ” ਸਾਰੀ ਉਮਰ ਕਿਸਾਨੀ – ਜੀਵਨ ਬਤੀਤ ਕਰ ਕੇ ਬੱਚਿਆਂ ਨੂੰ ਔਖੇ – ਸੌਖੇ ਪਾਲਿਆ – ਪੜ੍ਹਾਇਆ ਤੇ ਜੀਵਨ ਭਰ ਔਲਾਦ ਲਈ ਮਿੱਟੀ ਨਾਲ ਮਿੱਟੀ ਹੁੰਦਾ ਆਇਆ। ਹੁਣ ਸਰੀਰਕ ਪੱਖੋਂ ਨਿਢਾਲ ਹੋਣ ‘ਤੇ ਔਲਾਦ ਨੇ ਮੈਨੂੰ ਪਿੰਡ ਦੇ ਇਸ ਘਰ ਵਿਚ ਛੱਡ ਦਿੱਤਾ। ਅੱਗੇ ਗੱਲਬਾਤ ਚੱਲਦੀ ਰਹੀ। ਆਖ਼ਰ ਬਜ਼ੁਰਗ ਦੀ  ਦੁੱਖ – ਭਰੀ ਤੇ ਨਾਮੋਸ਼ੀ ਵਾਲੀ ਇਹ ਗੱਲ ਸੁਣ ਕੇ ਮੇਰਾ ਮਨ ਭਰ ਆਇਆ ਤੇ ਮੇਰੇ ਅੰਦਰ ਚੱਲਦਾ ਵਿਚਾਰਾਂ ਦਾ ਤੂਫ਼ਾਨ ਥਮ ਗਿਆ , ਜਦੋਂ ਬਜ਼ੁਰਗ ਨੇ ਕਿਹਾ ,  ” ਹੁਣ ਵਕਤ ਨੂੰ ਧੱਕਾ ਅੇੈ ਪੁੱਤਰ !  ਹੋਰ ਕੁਝ ਨਹੀਂ !!! “
 ਮਾਸਟਰ ਸੰਜੀਵ ਧਰਮਾਣੀ .
 ਸ੍ਰੀ ਅਨੰਦਪੁਰ ਸਾਹਿਬ .
9478561356. 
Previous articleਜ਼ਿਆਦਾ ਧੁੰਦ ਦੀ ਚਿਤਾਵਨੀ ’ਤੇ ਯਾਤਰਾ ਨੂੰ ਮੌਸਮ ਸਾਫ ਹੋਣ ਤੱਕ ਟਾਲਣ ਦੀ ਕੋਸ਼ਿਸ਼ ਕੀਤੀ ਜਾਵੇ – ਯਾਦਵਿੰਦਰ ਸਿੰਘ
Next articleमजदूर यूनियन आर.सी.एफ की अहम बैठक आयोजित