(ਸਮਾਜ ਵੀਕਲੀ)
ਹੋਣਹਾਰ ਲਾਲ ਪੰਘੂੜੇ ‘ਚ ਹੀ ਪਛਾਣਿਆ ਜਾਂਦਾ ,
ਹਰ ਪ੍ਰਾਣੀ ਕਿਸੇ ਨਾ ਕਿਸੇ ਗੁਣ ਨਾਲ ਭਰਪੂਰ ਹੁੰਦਾ
ਕੁਝ ਦੇ ਗੁਣ ਮਿਹਨਤ ਮੁਸ਼ੱਕਤ ਨਾਲ ਉਜਾਗਰ ਹੋਣ
ਕਈ ਹੋਰਾਂ ਦੇ ਵਿਕਾਸ ਚ ਮਾਹੌਲ ਦਾ ਹੱਥ ਜ਼ਰੂਰ ਹੁੰਦਾ
ਜਾਗਰੂਕ ਹੋਈ ਜਨਤਾ ਹੋਵੇ ਕਾਬੂ ਤੋਂ ਬਾਹਰ,
ਕਿਤੇ ਗਲਤੀ ਆਵੇ ਨਾ ਨਜ਼ਰ ।
ਭੋਰਾ ਵੀ ਨ੍ਹੀਂ ਝੱਲਦੀ ਦਬਾਅ ਕਿਸੇ ਦਾ ,
ਹੜ੍ਹ ਦੇ ਪਾਣੀ ਵਾਂਗਰਾਂ ਮਚਾ ਦੇਵੇ ਗ਼ਦਰ ।
ਲੀਡਰਾਂ ਚ ਵੀ ਮੌਸਮੀ ਡੱਡੂਆਂ ਵਾਲੀ ਝਲਕ
ਬਿਨਾਂ ਸਹਿਮਤੀ ਦੇ ਚਲਾਈ ਜਾਣ ਆਰੀ ।
ਆਪਣੀ ਭਾਸ਼ਾ ਬੋਲ ਕੇ ਵਿਰੋਧੀ ਹੋ ਜਾਣ ਇੱਕ ,
ਚੱਲਣ ਨਾ ਦੇਣ ਅਵੱਸ਼ਕ ਕੰਮ ਸਰਕਾਰੀ ।
ਗ਼ਰੀਬਾਂ ਦੀ ਚੱਲਦੀ ਰਹੇ ਘੁਸਰ-ਮੁਸਰ ,
ਪਲੜਾ ਹਮੇਸ਼ਾਂ ਕਾਰਪੋਰੇਟਾਂ ਦਾ ਰਹੇ ਭਾਰਾ ।
ਗ਼ਰੀਬ ਆਪਣੇ ਹੱਕ ਤੇ ਸੱਚ ਦੀ ਲੜਾਈ ‘ਚ ,
ਇਨਸਾਨੀ ਹਕੂਕਾਂ ਲਈ ਤਾਣ ਲਾਉਣ ਸਾਰਾ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly