ਲੱਖਾਂ ਦਾ ਸਮਾਨ ਸੜ ਕੇ ਸੁਆਹ, ਪਟਾਕਿਆਂ ਕਾਰਨ ਲੱਗੀ ਕਬਾੜ ਖ਼ਾਨੇ ਨੂੰ ਅੱਗ

 

ਗੁਰਦਾਸਪੁਰ, (ਸਮਾਜ ਵੀਕਲੀ)  ਦੀਵਾਲੀ ਦੀ ਰਾਤ ਬਟਾਲਾ ਦੇ ਨਹਿਰੂ ਗੇਟ ਵਿਖੇ ਇੱਕ ਕਬਾੜ ਖ਼ਾਨੇ ਨੂੰ ਅਚਾਨਕ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਅੰਦਰ ਬਣੇ ਗੁਦਾਮ ਅੰਦਰ ਭਾਰੀ ਮਾਤਰਾ ਵਿੱਚ ਪਲਾਸਟਿਕ ਆਦੀ ਦਾ ਸਮਾਨ ਰੱਖਿਆ ਹੋਇਆ ਸੀ। ਹਾਲਾਂ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਦ ਅੱਗ ਬੁਝਾਊ ਦਸਤੇ ਵੱਲੋਂ ਭਾਰੀ ਮੁਸ਼ਕਲ ਤੋਂ ਬਾਦ ਅੱਗ ਤੇ ਕਾਬੂ ਕਰ ਲਿਆ ਗਿਆ। ਪਰ ਉਦੋਂ ਤੱਕ ਦੁਕਾਨ ਵਿਖੇ ਰੱਖਿਆ ਲੱਖਾਂ ਰੁਪਏ ਕੀਮਤ ਵਾਲਾ ਪਲਾਸਟਿਕ ਦਾ ਸਮਾਨ ਸੜ ਕੇ ਸੁਆਹ ਹੋ ਗਿਆ।

ਪ੍ਰਤੱਖ ਦਰਸ਼ੀਆਂ ਮੁਤਾਬਿਕ ਇਹ ਅੱਗ ਦੀਵਾਲੀ ਕਾਰਨ ਚਲਾਏ ਜਾ ਰਹੇ ਪਟਾਕੇ ਦੇ ਗੁਦਾਮ ਵਿੱਚ ਚਲੇ ਜਾਨ ਕਾਰਨ ਲੱਗੀ ਅਤੇ ਦੁਕਾਨ ਦੇ ਮਾਲਕ ਮੁਤਾਬਿਕ ਇਸ ਘਟਨਾ ਦੌਰਾਨ ਕਰੀਬ 5 ਲੱਖ ਰੁਪਏ ਦਾ ਪਲਾਸਟਿਕ ਦਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਹੈ। ਗ਼ਨੀਮਤ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ

Previous articleCyclonic storm ‘Kyarr’ may hit Diwali in Karnataka
Next articleਕਸ਼ਮੀਰ ਤੋਂ ਬਿਨਾਂ ਸੇਬ ਲੱਦੇ ਪਰਤ ਰਹੇ ਨੇ ਟਰੱਕ ਚਾਲਕ