ਲੌਕਡਾਊਨ

(ਸਮਾਜ ਵੀਕਲੀ)

ਦੀਪਾ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਿਤ ਰਾਜ ਮਿਸਤਰੀ ਸੀ | ਘਰਦੇ ਹਾਲਤ ਸ਼ੁਰੂ ਤੋਂ ਜਿਆਦਾ ਠੀਕ ਨਹੀਂ ਸਨ | ਦੀਪਾ ਦਸਵੀਂ ਕਰਨ ਤੋਂ ਬਾਅਦ ਮਿਸਤਰੀਆਂ ਮਗਰ ਦਿਹਾੜੀ ਜਾਣ ਲੱਗ ਪਿਆ ਤੇ ਹੌਲੀ- ਹੌਲੀ ਕੰਮ ਸਿੱਖ ਕੇ ਮਿਸਤਰੀ ਬਣ ਗਿਆ | ਹੁਣ ਦੀਪਾ ਠੇਕੇਦਾਰ ਤੋਂ ਵੱਖਰਾ ਆਪਣਾ ਕੰਮ ਕਰਨ ਲੱਗ ਪਿਆ | ਦੀਪਾ ਕੋਈ ਬਹੁਤਾ ਵੱਡਾ ਠੇਕੇਦਾਰ ਤਾਂ ਨਹੀਂ ਬਣ ਸਕਿਆ ਪਰ ਛੋਟੇ -ਛੋਟੇ ਕੰਮ ਜਿਵੇਂ ਕੋਈ ਡੰਗਰਾਂ ਆਲਾ ਬਰਾਂਡਾ ਪਾਉਣਾ, ਫਰਸ਼ ਪਾਉਣੇ, ਬਾਥਰੂਮ ਬਣਾਉਣੇ, ਖੁਰਲੀ ਬਣਾਉਣੀ ਆਦਿ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਸੀ | ਪਰ ਦੀਪਾ ਬੜਾ ਖੁਦਾਰ ਸੀ | ਮੰਗ ਕੇ ਖਾਣਾ ਉਸ ਲਈ ਮੌਤ ਬਰਾਬਰ ਸੀ |

ਸਮਾਂ ਪਾ ਕੇ ਦੀਪੇ ਦਾ ਵਿਆਹ ਹੋ ਗਿਆ | ਵਿਆਹ ਤੋਂ ਬਾਅਦ ਦੀਪਾ ਹੋਰ ਵੀ ਮੇਹਨਤ ਕਰਨ ਲੱਗ ਪਿਆ | ਦੀਪੇ ਦੇ ਦੋਵੇਂ ਬੱਚੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸਨ | ਹੁਣ ਘਰ ਦਾ ਖਰਚਾ ਹੋਰ ਵੀ ਵੱਧ ਗਿਆ | ਪੜ੍ਹਾਈ ਦਾ ਖਰਚਾ ਤੇ ਰਾਸ਼ਨ-ਪਾਣੀ ਸਭ ਮੁੱਲ ਦਾ ਹੋਣ ਕਾਰਨ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਿਹਾ ਸੀ | ਦੀਪੇ ਦੀ ਘਰਵਾਲੀ ਨੇ ਇੱਕ ਛੋਟੀ ਜਿਹੀ ਕਮੇਟੀ ਵੀ ਪਾਈ ਸੀ ਤਾਂ ਜੋ ਬੱਚਿਆਂ ਨੂੰ ਚੰਗੀ ਤਰਾਂ ਪੜ੍ਹਾ ਕੇ ਕਿਸੇ ਕਾਬਿਲ ਬਣਾ ਸਕਣ | ਸਾਰੇ ਖਰਚੇ ਪੂਰੇ ਕਰਕੇ ਮਸਾਂ 1000 ਕੁ ਰੁਪਏ ਮਹੀਨਾ ਬਚਦਾ ਸੀ |

ਸਭ ਕੁਝ ਠੀਕ- ਠਾਕ ਚੱਲ ਰਿਹਾ ਸੀ ਕਿ ਅਚਾਨਕ ਆਈ ਕ੍ਰੋਨਾ ਨਾ ਦੀ ਭਿਆਨਕ ਬਿਮਾਰੀ ਨੇ ਸਾਰੀ ਦੁਨੀਆਂ ਨੂੰ ਲਪੇਟ ਵਿੱਚ ਲੈ ਲਿਆ | ਸਾਰੇ ਕੰਮ-ਕਰ ਠੱਪ ਹੋ ਗਏ | ਸਰਕਾਰ ਵੱਲੋਂ ਬਿਨਾ ਕਿਸੇ ਤਿਆਰੀ ਦੇ ਲੌਕਡਾਉਂਨ ਕਰ ਦਿੱਤਾ ਗਿਆ |
ਪਿੰਡਾਂ ਵਿੱਚ ਕਰਫਿਊ ਲੱਗ ਗਏ | ਲੋਕ ਘਰਾਂ ਵਿੱਚ ਕੈਦ ਹੋ ਗਏ | ਦੀਪੇ ਨੇ ਵੀ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ | ਕੰਮ ਛੱਡ ਕੇ ਘਰ ਬਹਿ ਗਿਆ |

ਜੋ ਵੀ ਘਰ ਵਿੱਚ ਰੁੱਖੀ- ਮਿੱਸੀ ਸੀ ਖਾ ਲਈ | ਆਖਿਰ ਕੁਝ ਦਿਨ ਪਾ ਕੇ ਘਰੋਂ ਰਾਸ਼ਨ ਖ਼ਤਮ ਹੋਣ ਲੱਗਾ | ਦੁਕਾਨ ਤੋਂ ਹੁਦਾਰ ਲੈਣ ਵਿੱਚ ਸ਼ਰਮ ਮਹਿਸੂਸ ਹੋਣ ਕਾਰਨ ਹੁਦਾਰ ਵੀ ਨਾ ਮੰਗਿਆ |ਜਿੰਨਾ ਕੋਲੋਂ ਕੰਮ ਦੇ ਪੈਸੇ ਲੈਣੇ ਸੀ ! ਫੋਨ ਕਰਕੇ ਸਾਰਿਆਂ ਕੋਲੋਂ ਪੁੱਛਿਆ ਪਰ ਕਿਸੇ ਪਾਸਿਉਂ ਵੀ ਗੱਲ ਨਾ ਬਣੀ |

ਗੁਰਦਵਾਰਾ ਸਾਹਿਬ ਸਰਪੰਚ ਵੱਲੋਂ ਅਨਾਊਂਸਮੈਂਟ ਕਰਵਾਈ ਗਈ ਕਿ ਜੋ ਗਰੀਬ ਨੇ ਆ ਕੇ ਆਪਣੇ ਨਾ ਲਿਖਵਾਓ ਉਹਨਾਂ ਨੂੰ ਸਰਕਾਰ ਵੱਲੋਂ ਰਾਸ਼ਨ ਦਿੱਤਾ ਜਾਵੇਗਾ | ਦੀਪੇ ਦੀ ਘਰਵਾਲੀ ਉਸਦੇ ਕਹਿਣ ਦੇ ਬਾਵਜ਼ੂਦ ਵੀ ਜਾ ਕੇ ਸਰਪੰਚ ਕੋਲ ਨਾ ਲਿਖਵਾ ਆਈ | ਪਰ ਸਰਕਾਰ ਵੱਲੋਂ ਕੋਈ ਰਾਸ਼ਨ ਨਾ ਮਿਲਿਆ |

ਪਿੰਡ ਦੇ ਕੁਝ ਸਹਿੰਦੇ ਘਰਾਂ ਵੱਲੋਂ ਗਰੀਬਾਂ ਨੂੰ ਰਾਸ਼ਨ ਵੰਡ ਦਿੱਤਾ ਗਿਆ | ਦੀਪਾ ਮੱਧਵਰਗੀ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਰਾਸ਼ਨ ਤੋਂ ਵਾਂਝਾ ਰਹਿ ਗਿਆ ਤੇ ਨਾ ਹੀ ਸ਼ਰਮ ਦਾ ਮਾਰਿਆ ਕਿਸੇ ਕੋਲੋਂ ਮੰਗ ਸਕਦਾ ਸੀ | ਸਗੋਂ ਘਰਵਾਲੀ ਨੂੰ ਵੀ ਬੁਰਾ ਭਲਾ ਕਿਹਾ ਕਿ ਤੂੰ ਕਿਉਂ ਐਵੇਂ ਮੇਰਾ ਨਾਂ ਲਿਖਾ ਕੇ ਆਈ |

ਮਨ ਹੀ ਮਨ ਸਰਕਾਰਾਂ ਨੂੰ ਕੋਸਦਾ ਸਾਈਕਲ ਫੜ੍ਹ ਕੇ ਜਿਹੜਾ ਇੱਕ ਮਹੀਨਾ ਪਹਿਲਾਂ 4500 ਦਾ ਨਵਾਂ ਲਿਆ ਸੀ ਘਰੋਂ ਬਾਹਰ ਨੂੰ ਹੋ ਤੁਰਿਆ |

#ਲੌਕਡਾੳੂੂਨ ਦਾ ਕੀ ਪਤਾ ਹਾਲੇ ਕਿੰਨੇ ਦਿਨ ਰਹਿਣਾ ਇਹੀ ਸੋਚਦਾ- ਸੋਚਦਾ 4500 ਦਾ ਨਵਾਂ ਸਾਈਕਲ 1800 ₹ ਚ ਵੇਚ ਕੇ ਮਹੀਨੇ ਦਾ ਰਾਸ਼ਣ ਲੈ ਕੇ ਘਰ ਆ ਗਿਆ 😢

ਪਤਾ ਨਹੀਂ ਹੋਰ ਕਿੰਨੇ ਕੁ ਹੋਰ ਦੀਪੇ ਹੋਣਗੇ ਜੋ ਮੱਧਵਰਗ ਨਾਲ ਸੰਬੰਧਿਤ ਹੋਣ ਕਰਕੇ ਇਸ ਹਾਲਾਤ ਦਾ ਸ਼ਿਕਾਰ ਬਣੇ ਹੋਣਗੇ 🙏🙏

 ਪ੍ਰਤਾਪ ਸਿੰਘ ਰਾਜਪੂਤ
ਪਿੰਡ – ਕੁੜੀਵਲਾਹ
62840 40348

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਂਸਰ
Next articleਕਵਿਤਾ