(ਸਮਾਜ ਵੀਕਲੀ)
ਸਿੰਘੂ ਟਿੱਕਰੀਏ ਹੋ
ਤੇਰਾ ਸਬਰ ਨਿਆਰਾ ਹੋ
ਭਾਈ ਕਨ੍ਹਈਏ ਵਾਲਾ ਹੋ
ਕਰਦਾ ਨਾ ਨਿਪਟਾਰਾ ਹੋ
ਮੋਦੀ ਗੱਪਾਂ ਵਾਲਾ ਹੋ
ਮੋਦੀ ਗੱਪ ਚਲਾਈ ਹੋ
ਕਿਸਾਨੀ ਸੇਲ ਤੇ ਲਾਈ ਹੋ
ਨਵਾਂ ਕਨੂੰਨ ਬਣਾਇਆ ਹੋ
ਅੰਬਾਨੀ ਯਾਰ ਬਣਾਇਆ ਹੋ
ਕਿਸਾਨਾਂ ਘੇਰਾ ਪਾਇਆ ਹੋ
ਦਿੱਲੀ ਡੇਰਾ ਲਾਇਆ ਹੋ
ਦੁੱਲਾ ਯਾਦ ਕਰਾਇਆ ਹੋ
ਉੱਠੀ ਕੁੱਲ ਲੁਕਾਈ ਹੋ
ਲੋਹੜੀ ਨਵੀਂ ਮਨਾਈ ਹੋ
ਲਾਂਬੂ ਬਿਲ ਨੂੰ ਲਾਇਆ ਹੋ
ਸੁਣ ਲੋ ਮਾਈ ਭਾਈ ਹੋ
ਸਮਝੋ ਇਹ ਸੱਚਾਈ ਹੋ
ਅੱਜ ਕਿਸਾਨੀ ਫਾਹੀ ਹੋ
ਕੱਲ ਨੂੰ ਮੇਰੀ ਵਾਰੀ ਹੋ
ਪਰਸੋਂ ਤੇਰੀ ਵਾਰੀ ਹੋ
ਸੁਣ ਲੈ ਮੇਰੀ ਮਾਈ ਹੋ
ਸੁਣ ਲੈ ਮੇਰੀ ਮਾਈ ਹੋ
ਦੇ ਮਾਈ ਹੋਕਾ
ਲੋਹੜੀ ਦਾ ਹੈ ਮੌਕਾ
ਦੇ ਭਾਈ ਹੋਕਾ
ਬਿੱਲਾਂ ਨੂੰ ਲਾ ਝੋਕਾ
ਦੇ ਮਾਈ ਹੋਕਾ
ਇਹੋ ਇੱਕ ਮੌਕਾ
ਦੇ ਭਾਈ ਹੋਕਾ
ਨਹੀਂ ਤਾਂ ਪੈਣਾ ਸੋਕਾ
ਦੇ ਮਾਈ ਹੋਕਾ
ਕਰਨਾ ਪੈਣਾ ਏਕਾ
ਦੇ ਭਾਈ ਹੋਕਾ
ਜਿੱਤੇ ਸਾਡਾ ਏਕਾ
ਦੇ ਮਾਈ ਹੋਕਾ
ਲੋਹੜੀ ਦਾ ਹੈ ਮੌਕਾ
ਦੇ ਭਾਈ ਹੋਕਾ
ਬਿਲਾਂ ਨੂੰ ਲਾ ਝੋਕਾ
ਅਮਨਦੀਪ ਸਿੰਘ ਸੇਖੋਂ
7009911489