(ਸਮਾਜ ਵੀਕਲੀ)
ਦੌਲਤਾਂ ਨਾ ਸ਼ੋਹਰਤਾਂ ਦਾ ਮਾਣ ਕਰੀਏ
ਨੀਲੀ ਛੱਤ ਵਾਲ਼ੇ ਤੋਂ ਹਮੇਸ਼ਾਂ ਡਰੀਏ
ਭੁੱਲਕੇ ਕਦੀ ਨਾ ਮੰਦਾ ਬੋਲ ਕੱਢੀਏ
ਕਿਸੇ ਲਈ ਜ਼ੁਬਾਨ ਤੋਂ
ਪਤਾ ਨਹੀਂ ਕਦੋਂ ਤੁਰ ਜਾਣਾ ਮਿੱਤਰੋ
ਰੰਗਲੇ ਜਹਾਨ ਤੋਂ
ਜੋ ਵੀ ਹੋਣਾ , ਹੋਕੇ ਰਹਿਣਾ
ਫਿਰ ਕਾਸਤੋਂ , ਜੀ ਫਿਕਰ ਕਰੀਏ
ਜਦੋਂ ਹੈ ਅਖੀਰ ਇਕ ਵਾਰ ਮਰਨਾ
ਕਿਉਂ ਨਿੱਤ ਨਿੱਤ ਮਰੀਏ
ਲੰਘਿਆ ਵਕਤ ਨਹੀ ਪਿੱਛੇ ਮੁੜਦਾ
ਤੀਰ ਜਿਉਂ ਕਮਾਣ ਤੋਂ
ਪਤਾ ਨਹੀਂ ਕਦੋਂ ਤੁਰ ਜਾਣਾ ਮਿੱਤਰੋ
ਰੰਗਲੇ ਜਹਾਨ ਤੋਂ
ਪੜੀਏ ਨਾ ,ਮਨਾਂ ਚ ਵਸਾ ਕੇ ਰਖੀਏ
ਗੁਰੂਆਂ ਦੀ ਬਾਣੀ ਨੂੰ
ਕਰੀਏ ਨਾ ਗੰਦਾ ਜੀ ਪਵਨ ਗੁਰੂ ਨੂੰ
ਸਾਂਭ ਲਈਏ ਪਾਣੀ ਨੂੰ
ਰੁੱਖਾਂ ਅਤੇ ਧੀਆਂ ਦੀ ਕਦਰ ਕਰੀਏ
ਪੂਰੇ ਦਿਲ ਜਾਨ ਤੋਂ
ਪਤਾ ਨਹੀਂ ਕਦੋਂ ਤੁਰ ਜਾਣਾ ਮਿੱਤਰੋ
ਰੰਗਲੇ ਜਹਾਨ ਤੋਂ
ਮੰਗਲ਼ੀ ਦਾ “ਸੋਨੂੰ” ਪਿਆ ਸੱਚ ਲਿਖਦਾ
ਗੱਲਾਂ ਜਮਾਂ ਤਾਜ਼ੀਆਂ
ਉੰਨਾ ਪਿੰਡਾਂ ਵਿੱਚ ਨਾ ਵਿਕਾਸ ਹੋਵੰਦੇ
ਜਿਥੇ ਧੜੇਬਾਜ਼ੀਆਂ
ਰਖੀਏ ਬਚਾਅ ਕੇ ਸਦਾ ਭਾਈਚਾਰੇ ਨੂੰ
ਰਾਜਸੀ ਸ਼ੈਤਾਨ ਤੋਂ
ਪਤਾ ਨਹੀਂ ਕਦੋਂ ਤੁਰ ਜਾਣਾ ਮਿੱਤਰੋ
ਰੰਗਲੇ ਜਹਾਨ ਤੋਂ
ਸੋਨੂੰ ਮੰਗਲ਼ੀ