ਲੋਕ ਏਜੰਡੇ ਤੋਂ ਬਾਹਰ ਹੈ!

(ਸਮਾਜ ਵੀਕਲੀ)

ਮੁਲਕ ਨੂੰ ਤਰੱਕੀ ਦੇ ਰਾਹ ਤੇ ਪਾਉਣਾ,ਲੋਕ-ਏਜੰਡੇ ਤੋਂ ਬਾਹਰ ਹੈ।
ਦੁਨੀਆਂ ਚ ਆਪਣਾ ਲੋਹਾ ਮਨਾਉਣਾ,ਲੋਕ ਏਜੰਡੇ ਤੋਂ ਬਾਹਰ ਹੈ।

ਭੁੱਖੇ ਰਹਿ ਨਿੱਤ ਢਿੱਡ ਕਰੋੜਾਂ ਜੋ,ਗ਼ਮ ਖਾ ਖਾ ਕੇ ਐਪਰ ਸੌਂ ਜਾਂਦੇ,
ਭੁੱਖਿਆਂ ਦੇ ਘਰੇ ਅੰਨ ਨੂੰ ਪਹੁੰਚਾਉਣਾ,ਲੋਕ-ਏਜੰਡੇ ਤੋਂ ਬਾਹਰ ਹੈ।

ਦੇਸ਼ ਮੇਰੇ ਦੇ ਸਭ ਡਿਗਰੀ ਜ਼ਾਬਤਾ,ਤਰਸ ਰਹੇ ਨੇ ਰੁਜ਼ਗਾਰਾਂ ਨੂੰ,
ਬੇਰੁਜ਼ਗਾਰੀ ਨੂੰ ਜੜ੍ਹੋਂ ਪੁੱਟ ਦਿਖਾਉਣਾ,ਲੋਕ-ਏਜੰਡੇ ਤੋਂ ਬਾਹਰ ਹੈ।

ਟੁੱਟੇ ਫੁੱਟੇ ਜਿਵੇਂ ਪ੍ਰਾਚੀਨ ਜਿਹੇ ਰਸਤੇ,ਖੱਡਿਆਂ ਚਲਦਾ ਹੈ ਜੀਵਨ,
ਵਧੀਆ ਸੜਕਾਂ ਦਾ ਜਾਲ਼ ਵਿਛਾਉਣਾ,ਲੋਕ-ਏਜੰਡੇ ਤੋਂ ਬਾਹਰ ਹੈ।

ਮਨਮਰਜ਼ੀ ਦੀਆਂ ਦਾਖਲੇ,ਫੀਸਾਂ,ਧਾਕੜਧੋੜੀ ਨਿੱਜੀ ਫੈਸਲੇ ਨੇ,
ਸਸਤਾ ਤਾਲੀਮੀ-ਮਾਡਲ ਲਿਆਉਣਾ,ਲੋਕ-ਏਜੰਡੇ ਤੇ ਬਾਹਰ ਹੈ।

ਸੱਤਰ ਸਾਲਾਂ ਬਾਅਦ ਵੀ ਬੰਦਾ,ਜੰਗਲੀ ਪਸ਼ੂਆਂ ਵਾਂਗੂੰ ਭਟਕਦੈ,
ਬੇਘਰਿਆਂ ਨੂੰ ਘਰਾਂ ਵਾਂਗ ਵਸਾਉਣਾ,ਲੋਕ-ਏਜੰਡੇ ਤੋਂ ਬਾਹਰ ਹੈ।

ਹਰ ਵਾਰੀ ਅੜੀਅਲ ਬੱਜਟ ਆਕੇ,ਸਾਹ ਲੈਣਾ ਔਖੇ ਕਰ ਜਾਂਦੈ,
ਮਾਨਵ ਦੇ ਨਹੀਂ ਲਹੂ ਨਾਲ ਨਹਾਉਣਾ,ਲੋਕ-ਏਜੰਡੇ ਤੋਂ ਬਾਹਰ ‌ਹੈ।

ਬੁੱਧੀਮਾਨ ਤੇ ਸਹੀ ਸਿਆਣਪ,ਕਿੰਨਾਂ ਮੁਲਕ ਲਈ ਦਰਦ ਭਰੇ!
ਉਨਾਂ ਤੋਂ ਅਸਲੀ ਫਿਕਰੇ ਲੈਂ ਆਉਣਾ,ਲੋਕ-ਏਜੰਡੇ ਤੋਂ ਬਾਹਰ ਹੈ।

ਮੈਂ ਵੀ ਬਾਹਰ ਹਾਂ,ਤੂੰ ਵੀ ਬਾਹਰ ਹੈਂ,ਸਭ ਕੁੱਝ ਸੱਚੀਂ ਬਾਹਰ ਰਿਹੈ,
ਅੱਜੇ ਫੌਰੀ ਮਸਲੇ ਫੌਰੀ ਸੁਲਝਾਉਣਾ,ਲੋਕ-ਏਜੰਡੇ ਤੋਂ ਬਾਹਰ ਹੈ

ਸੁਖਦੇਵ ਸਿੱਧੂ

9888633481

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਕਿਸਦੀ ਜਿੰਮੇਵਾਰੀ ਹੈ!