ਲੋਕ ਏਕਤਾ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਲੋਕ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾ ਕੇ ।
ਤੁਰ ਪੈਣੇਂ ਜਦੋਂ ਟ੍ਰੈਕਟਰਾਂ ਪਿੱਛੇ ਟਰਾਲੀਆਂ ਪਾ ਕੇ।
ਬੰਦਾ ਬਹਾਦਰ ਵਾਂਗਰਾਂ ਖੰਡਾ ਖੜਕਾ ਕੇ।
ਗੱਲ ਰੱਖ ਦੇਣੀਂ ਕਿਰਸਾਨਾਂ ਨੇ ਇੱਕ ਪਾਸੇ ਲਾ ਕੇ।
ਬਾਬਰ ਨੂੰ ਜ਼ਾਬਰ ਆਖਣ ਦੀ ਫਿਰ ਗੱਲ ਦੁਹਰਾ ਕੇ।
ਇਹ ਵਾਰਸ ਗੁਰੂ ਗੋਬਿੰਦ ਦੇ ਤੱਕ ਲਈਂ ਅਜ਼ਮਾ ਕੇ।
ਤੇਰੀ ਹੋਸ਼ ਟਿਕਾਣੇ ਦਿੱਲੀਏ ਰੱਖ ਦੇਣੀਂ ਲਿਆ ਕੇ ।
ਵੇਖੀਂ ਰਗੜ ਦੇਣਗੇ ਕੂੰਡੀ ਵਿੱਚ ਸੋਟਾ ਖੜਕਾ ਕੇ ।
ਉਹ ਦੁੱਧ ਕਿਸੇ ਕੰਮ ਨਈਂ ਆਉਂਦਾ ਦਿੱਤਾ ਮੀਂਗਣਾਂ ਪਾਕੇ।
ਹੈ ਅਜੇ ਵੀ ਮੌਕਾ ਵੇਖ ਲੈ ਗੱਲ ਨੇੜੇ ਲਾ ਕੇ ।
ਕੋਈ ਵਿੱਚ ਵਿਚੋਲਾ ਵੇਖ ਲੈ ਰੁਲ਼ਦੂ ਵਰਗਾ ਪਾ ਕੇ।
ਨਾ ਕਦੇ ਕਿਸੇ ਕੁੱਝ ਖੱਟਿਆ ਹੈ ਸਿੰਗ ਫਸਾ ਕੇ ।
ਕੱਖ ਦੋਵਾਂ ਦੇ ਹੀ ਰਹਿ ਜਾਵਣਗੇ ਮਨ ਸਮਝਾ ਕੇ ।
ਸਿਰ ਨੀਵਾਂ ਹੋਵੇ ਹੰਕਾਰ ਦਾ ਆਖ਼ਰ ਵਿੱਚ ਜਾ ਕੇ ।
               ਮੂਲ ਚੰਦ ਸ਼ਰਮਾ ਪ੍ਰਧਾਨ 
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
             ਪੰਜਾਬ 148024
Previous articleदिल से तुम्हारे — वादा
Next articleRohit is a calm captain and a gentleman: Hussain