(ਸਮਾਜ ਵੀਕਲੀ)
ਲੋਕਾਂ ਲਈ ਮੁਹੱਬਤ ਹੋਣੀ ਏਂ ਇੱਕ ਦਿਨ ਦੀ ,
ਪਰ ਮੈਂ ਤਾਂ ਤੈਨੂੰ ਰੋਜ਼ ਮੁਹੱਬਤ ਕਰਦਾ ਹਾਂ ।
ਮੈਨੂੰ ਤੇਰੇ ਜਿਸਮ ਨਾਲ਼ ਕੋਈ ਮਤਲਬ ਨਈਂ ,
ਮੈਂ ਤਾਂ ਰੂਹ ਦੀ ਸਿਰਫ਼ ਇਬਾਦਤ ਕਰਦਾ ਹਾਂ।
ਜਦ ਕੋਈ ਕਰੇ ਮੁਹੱਬਤ ਰੱਬ ਦੇ ਬੰਦਿਆਂ ਨੂੰ,
ਸੁਣਿਅੈਂ ਉਸ ਨੂੰ ਰੱਬ ਮੁਹੱਬਤ ਕਰਦਾ ਏ ;
ਭਾਵੇਂ ਖ਼ੁਦਾ ਨੇ ਲਿਖਣ ਦਾ ਹੁਨਰ ਤਾਂ ਬਖ਼ਸ਼ਿਆ ਹੈ,
ਫਿਰ ਵੀ ਲਿਖ ਨਾ ਸਕਾਂ ਤੇਰੀ ਕਿੰਨੀ ਇੱਜ਼ਤ ਕਰਦਾ ਹਾਂ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
9478408898