ਲੁੱਟ

ਸੰਦੀਪ ਸਿੰਘ ਬਖੋਪੀਰ
(ਸਮਾਜ ਵੀਕਲੀ)

ਕਿਸਾਨ ਸ਼ਾਹ ਜੀ ਆਲੂ ਕੀ ਰੇਟ ਖਰੀਦੋਗੇ,ਵਖਤ ਦੇਖੋ ਵੀਰ ਜੀ ਆਲੂ ਦਾ ਕੀ ਰੇਟ ਹੈ ਅੱਜ-ਕੱਲ੍ਹ, ਚਾਰ ਰੁਪਏ ਕਿਲੋ ਨੂੰ ਵੀ ਕੋਈ ਵਪਾਰੀ ਨਹੀਂ  ਪੁੱਛਦਾ,ਤੁਸੀਂ ਸਾਡੇ ਪੁਰਾਣੇ ਲਿਹਾਜ਼ੀ ਹੋ।ਚਲੋ ਪੰਜ ਰੁਪਏ ਦੇ ਹਿਸਾਬ ਨਾਲ ਸੁੱਟ ਜਾਓ ਸਾਰੇ ਗੱਟੇ।
                    ਮਜਬੂਰੀ ਵਿੱਚ ਕਿਸਾਨ ਨੂੰ ਫੈਸਲਾ ਲੈਣਾ ਪਿਆ, ਛੇ ਮਹੀਨੇ ਬਾਅਦ, ਕਿਸਾਨ ਸ਼ਾਹ ਜੀ ਦੇ ਸਟੋਰ ਤੇ  “ਸ਼ਾਹ ਜੀ ਆਲੂਆਂ ਦਾ ਗੱਟਾ ਚੁਕਾਇਓ ਜੀ ਇੱਕ,  ਸ਼ਾਹ”ਵਖਤ ਦੀ ਗੱਲ ਹੈ ਜੀ ਅੱਜ ਚੰਦਰੇ ਆਲੂ ਦਾ ਰੇਟ ਅਸਮਾਨੀ ਚੜ੍ਹ ਗਿਆ ਹੈ। ਹੁਣ ਪੰਜਾਹ ਰੁਪਏ ਕਿਲੋ ਵੇਚ ਰਹੇ ਹਾਂ ਜੀ, ਪਰ ਤੁਸੀਂ ਸਾਡੇ ਲਿਹਾਜ਼ੀ ਜੋ ਹੋਏ, ਚਾਲੀ ਦੇ ਹਿਸਾਬ ਨਾਲ ਲੈ ਜਾਓ ਜੀ ।”
                            ਮਾੜੇ ਸਮੇਂ ਦੀ  ਆਰਥਿਕ ਮਾਰ ਝੱਲਦੇ ਕਿਸਾਨ ਨੇ ਪੈਸਿਆਂ ਦੀ ਗੱਲ ਕਰੀ ਤਾਂ,ਸ਼ਾਹ ਜੀ ਬੋਲੇ” ਕੋਈ ਗੱਲ ਨਹੀਂ ਆਪਣਾ ਤੇ ਘਰ ਦਾ ਕੰਮ ਹੈ ਜੀ, ਇਸ ਗੱਟੇ ਦਾ ਹਿਸਾਬ, ਅਸੀਂ ਅਗਲੀ ਆਲੂ ਦੀ ਫਸਲ ਆਉਣ ਤੇ ਕਰ ਲਵਾਂਗੇ,”
                              ਸ਼ਾਹ ਦੇ ਨੌਕਰ ਨੇ ਆਲੂਆਂ ਦਾ ਗੱਟਾ ਕਿਸਾਨ ਦੇ ਸਿਰ ਤੇ ਧਰ ਦਿੱਤਾ,  ਗੱਟਾ ਚੁੱਕੀ ਆਉਂਦਾ ਕਿਸਾਨ ਸੋਚ ਰਿਹਾ ਸੀ। ਕਿ ਜੇ ਅਗਲੇ ਸਾਲ ਵੀ ਆਲੂ ਦਾ ਇਹੀ ਰੇਟ ਰਿਹਾ ਤਾਂ “ਇਸ ਇੱਕ ਆਲੂਆਂ ਦੇ ਗੱਟੇ ਬਦਲੇ ਮੈਨੂੰ ,ਅਗਲੀ ਆਲੂਆਂ ਦੀ ਫਸਲ ਆਉਣ ਤੇ ਅੱਠ ਆਲੂਆਂ  ਦੇ ਗੱਟੇ ਦੇਣੇ ਪੈਣਗੇ”।ਕਿਸਾਨ ਨੇ ਹੌਕਾ ਲਿਆ ਤੇ ਸੋਚਿਆ ਕੇ “ਕਿੱਡੀ ਵੱਡੀ ਲੁੱਟ ਹੈ,ਸਾਡੀ ” ਪਤਾ ਨਹੀ ਕਦੋਂ ਚਾਲੀ ਰੁਪਏ ਕਿਲੋ ਆਲੂ  ਵੇਚਣ ਵਾਲਾ ਸਾਡਾ ਸਮਾਂ  ਆਏਗਾ। ਨਿਰਾਸ਼ ਹੋਇਆ ਕਿਸਾਨ ਹੁਣ ਘਰ ਪਰਤ ਰਿਹਾ ਸੀ।
               ਸੰਦੀਪ ਸਿੰਘ ‘ਬਖੋਪੀਰ’
      ਸੰਪਰਕ:-9815321017
Previous articleਨੂਰਮਹਿਲ ਨਗਰ ਕੌਂਸਲ ਬੰਦ ਲਾਈਟਾਂ ਨੂੰ ਤੁਰੰਤ ਪ੍ਰਭਾਵ ਨਾਲ ਚਾਲੂ ਕਰੇ – ਅਸ਼ੋਕ ਸੰਧੂ ਨੰਬਰਦਾਰ
Next articleਕਿਸਾਨੀ ਸੰਘਰਸ਼