ਲੁਧਿਆਣਾ (ਸਮਾਜ ਵੀਕਲੀ) :ਇਥੋਂ ਦੇ ਅਰਬਨ ਅਸਟੇਟ-1 ਤੇ 2 ਵਿਚ ਕਰੋਨਾ ਦੇ ਕੇਸ ਵਧਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਅਰਬਨ ਅਸਟੇਟ ਫੇਜ਼-1 ਦੁਗਰੀ ਤੇ ਫੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪੂਰੇ ਖੇਤਰ ਨੂੰ ਅੱਜ ਰਾਤ 9 ਵਜੇ ਤੋਂ ਬਾਅਦ ਅਗਲੇ ਹੁਕਮਾਂ ਤਕ ਪੂਰੀ ਤਰ੍ਹਾਂ ਸੀਲ ਕਰਨ ਦੇ ਹੁਕਮ ਦਿੱਤੇ ਹਨ।