‘ਲੀਡਰ’ ਟਰੈਕ ਨਾਲ ਹਾਜ਼ਰੀ ਦੇ ਰਿਹਾ ਗਾਇਕ ਦਲਵਿੰਦਰ ਦਿਆਲਪੁਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮੇਲਿਆਂ ਦੇ ਬਾਦਸ਼ਾਹ ਗਾਇਕ ਦਲਵਿੰਦਰ ਦਿਆਲਪੁਰੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਲਈ ਆਪਣਾ ਨਵਾਂ ਟਰੈਕ ‘ਲੀਡਰ’ ਲੈ ਕੇ ਹਾਜ਼ਰ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਐਮ ਡੀ ਮਿਊਜਿਕ ਇਸ ਟਰੈਕ ਦੇ ਪੇਸ਼ਕਾਰ ਹਨ ਜਦਕਿ ਇਸ ਨੂੰ ਜੱਗਾ ਚੌਂਕੀਮਾਨ ਨੇ ਕਲਮਬੱਧ ਕੀਤਾ ਹੈ। ਏ ਪੀ ਸਿੰਘ ਦੇ ਮਿਊਜਿਕ ਨਾਲ ਇਸ ਟਰੈਕ ਨੂੰ ਸ਼ਿੰਗਾਰਿਆ ਗਿਆ ਹੈ ਅਤੇ ਇਸ ਦੇ ਪ੍ਰੋਡਿਊਸਰ ਟੀ ਐਸ ਤੀਰ ਹਨ। ਗਾਇਕ ਦਲਵਿੰਦਰ ਦਿਆਲਪੁਰੀ ਸਮੇਂ ਸਮੇਂ ਆਪਣੀ ਗਾਇਕੀ ਰਾਹੀਂ ਲੋਕ ਦਰਦ ਨੂੰ ਫਰੋਲਦਾ ਹੋਇਆ ਸਮੇਂ ਦੀਆਂ ਸਰਕਾਰਾਂ ਦੀ ਜਰੂਰ ਝਾੜ ਪਾਉਂਦਾ ਰਹਿੰਦਾ ਹੈ। ਇਸ ਟਰੈਕ ਜਰੀਏ ਵੀ ਉਸ ਨੇ ਅਜਿਹੀ ਹੀ ਗੂੰਜ ਪਾਈ ਹੈ। ਜਿਸ ਨੂੰ ਅੱਜ ਸ਼ੋਸ਼ਲ ਮੀਡੀਏ ਤੇ ਧੂਮਧਾਮ ਨਾਲ ਰਿਲੀਜ਼ ਕਰ ਦਿੱਤਾ ਗਿਆ ਹੈ।

Previous article‘ਕਿਸਾਨ ਗੱਜਦੇ ਕਾਫਲੇ ਬਣਾ ਕੇ’ ਟਰੈਕ ਨਾਲ ਹਾਜ਼ਰ ਹੋਇਆ ਅਮਰ ਸਿੰਘ ਲਿੱਤਰਾਂ
Next articleਗਾਇਕਾ ਰਜਨੀ ਜੈਨ ਆਰੀਆ ‘ਖ਼ਿਆਲ’ ਟਰੈਕ ਨਾਲ ਹੋਈ ਹਾਜ਼ਰ